ਪੰਨਾ:ਕਲਾ ਮੰਦਰ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਵਲਾਂ :——————(ਆਪਣੇ ਆਪ ਨਾਲ) ਤਾਂ ਵਿਚਾਰੀ ਕਵਲਾਂ ਦਾ ਕੀ ਹਾਲ——ਪਰ ਨਹੀਂ, ਮੈਨੂੰ ਯਕੀਨ ਏ, ਪਿਆਰ ਕੋਈ ਛਜੀਂ ਛੱਟਨ ਦੀ ਜਾਂ ਚੌਕਾ ਦੇਣ ਦੀ ਸ਼ੈ ਨਹੀਂ, ਮੇਰੀ ਜੀਭ ਬੰਦ ਏ।
ਲਾਲ :——————ਰਾਧਾਂ, ਤੇਰੇ ਅਰ ਤੇਰੀ ਉਲਾਦ ਲਈ ਜੁਗਾਂ ਜੁਗਾਂ ਤਾਂਈ ਇਹ ਤਿਹਾਈ ਦੇਸ ਦੀ ਏ, ਕਦਰ ਗੁਣ ਅਰ ਆਮਦਨ ਵਜੋਂ ਇਹ ਉਤਨਾ ਈ ਹੱਛਾ ਏ ਜਿਤਨਾ ਤੇਰੀ ਵੱਡੀ ਭੈਣ ਦਾ ਹਿੱਸਾ। (ਕਵਲਾਂ ਨੂੰ) ਮੇਰੇ ਲਾਲ, ਮੇਰੇ ਚੰਨ ਪੁਤਰ, ਸਭ ਤੋਂ ਛੋਟੀ ਪਰ ਗੁਣਾਂ ਕਰਕੇ ਦੂਜੀਆਂ ਜੇਹੀ, ਜਿਸ ਨੂੰ ਵਰਣ ਲਈ ਸਿਆਮਪਤੀ ਤੇ ਰਘਵੰਸ ਰਾਏ ਜੇਹੇ ਵਡੇ ਸ਼ਾਹਜ਼ਾਦੇ ਤਰਸਦੇ ਨੇ, ਵੇਖਨੇ ਆਂ ਤੂੰ ਆਪਣਾ ਹਿੱਸਾ ਲੈਣ ਲਈ ਕੀ ਕਹੇਂਗੀ!
ਕਵਲਾਂ :——————ਕੁਝ ਨਾਂ ਮਹਾਰਾਜ!
ਲਾਲ :——————ਕੁਝ ਨਾਂ?
ਕਵਲਾਂ :——————ਕੁਝ ਨਾਂ।
ਲਾਲ :——————ਕੁਝ ਦਾ ਫਲ ਕੁਝ ਨਾਂ ਈ ਹੋਵੇਗਾ, ਫਿਰ ਬੋਲ।
ਕਵਲਾਂ :——————ਮੈਂ ਅਭਾਗ! ਦਿਲ ਨੂੰ ਮੂੰਹ ਅਗੇ ਕਿਵੇਂ ਧਰੀ ਫਿਰਾਂ, ਮੈਂ ਤੁਹਾਨੂੰ ਉਤਨਾ ਪਿਆਰਦੀ ਆਂ ਜਿਤਨਾ ਮੇਰਾ ਫ਼ਰਜ਼ ਏ, ਨ ਵਧ ਤੇ ਨ ਘਟ।

ਲਾਲ :——————ਹੈਂ? ਹੈਂ? ਕਵਲਾਂ ਸੰਭਲ ਕੇ ਬੋਲ, ਮਤੇ ਤੇਰਾ ਬੋਲ ਪੁਠਾ ਪਵੇ।

੩੦.