ਪੰਨਾ:ਕਲਾ ਮੰਦਰ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਵਲਾਂ :——————ਪਿਆਰੇ ਪਿਤਾ, ਤੁਸਾਂ ਮੈਨੂੰ ਜਣਿਆ ਏ, ਪਾਲਿਆ ਏ, ਪਿਆਰ ਕੀਤਾ ਏ; ਮੈਂ ਆਪ ਦੀਆਂ ਮਿਹਰਬਾਨੀਆਂ ਦਾ ਯੋਗ ਬਦਲਾ ਦੇਂਦੀ ਆਂ। ਆਪ ਦੀ ਆਗਿਆ ਵਿਚ ਚਲਨੀ ਆਂ, ਆਪ ਨਾਲ ਪਿਆਰ ਕਰਦੀ ਆਂ, ਆਪ ਦੀ ਇਜ਼ਤ ਕਰਦੀ ਆਂ। ਜੇ ਮੇਰੀਆਂ ਭੈਣਾਂ ਦਾ ਇਹ ਕਥਨ ਠੀਕ ਏ ਕਿ ਓਹ ਸਿਰਫ ਤੁਹਾਨੂੰ ਈ ਪਿਆਰ ਕਰਦੀਆਂ ਨੇ ਤਾਂ ਉਨ੍ਹਾਂ ਨੇ ਪਤੀ ਕਿਉਂ ਵਿਆਹੇ ਨੇ? ਕੀ ਉਨ੍ਹਾਂ ਦਾ ਆਪਣੇ ਪਤੀਆਂ ਨਾਲ ਕੋਈ ਪਿਆਰ ਨਹੀਂ? ਸਚ ਆਖਾਂ?——ਮੈਂ ਤਾਂ ਜਿਸ ਨੂੰ ਆਪਣਾ ਪਤੀ ਵਰਾਂਗੀ, ਉਹ ਪਤੀ ਮੇਰੇ ਪਿਆਰ ਦਾ, ਮੇਰੇ ਮਾਨ ਦਾ ਤੇ ਮੈਥੋਂ ਸੇਵਾ ਕਰਾਉਣ ਦਾ ਉਤਨਾ ਈ ਹੱਕਦਾਰ ਹੋਵੇਗਾ, ਜਿਤਨਾ ਮੇਰਾ ਬਾਪ। ਮੈਂ ਪਤੀ ਵਰ ਕੇ ਇਹ ਨਹੀਂ ਕਰ ਸਕਦੀ ਕਿ ਉਨ੍ਹਾਂ ਨਾਲ ਪਿਆਰ ਨ ਕਰਾਂ ਤੇ ਸਾਰਾ ਪਿਆਰ ਆਪਣੇ ਪਿਤਾ ਜੀ ਨੂੰ ਦੇਈ ਰੱਖਾਂ।
ਲਾਲ :——————ਪਰ ਇਹ ਤੇਰੇ ਦਿਲੋਂ ਨਿਕਲਦਾ ਏ?
ਕਵਲਾਂ :——————ਹਾਂ ਮਹਾਰਾਜ!
ਲਾਲ :——————ਹੈਂ, ਇਹ ਉਮਰ ਤੇ ਇਤਨੀ ਸ਼ੋਖ!
ਕਵਲਾਂ :——————ਹਾਂ ਮਹਾਰਾਜ, ਛੋਟੀ ਆਂ ਪਰ ਸੱਚੀ ਆਂ।

ਲਾਲ :——————ਚੰਗਾ ਫਿਰ ਤੇਰਾ ਸੱਚ ਈ ਤੇਰਾ ਦਾਜ ਦਾਉਣ ਹੋਵੇਗਾ, ਅਜ ਤੋਂ ਤੇਰੀ ਮੇਰੀ ਬਸ, ਸੂਰਜ ਦੇਉਤਾ ਸਾਖੀ ਏ, ਹੇ ਟਿਕੇ ਹੋਏ ਨਿਰਮਲ ਅਕਾਸ਼ ਤੇ

੩੧.