ਪੰਨਾ:ਕਲਾ ਮੰਦਰ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਲਦੀ ਪਉਣ ਦੇ ਵੇਗੋ, ਤੁਸੀ ਸਾਖੀ ਓ ਮੇਰੀ ਤੇ ਕਵਲਾਂ ਦੀ ਅਜ ਤੋਂ ਰਹਿ ਮੁੱਕੀ, ਨ ਇਹ ਮੇਰੀ ਧੀ ਤੇ ਨ ਮੈਂ ਇਸ ਦਾ ਪਿਓ। ਮੈਂ ਜਾਣਾਂਗਾ ਮੇਰੀਆਂ ਦੋ ਈ ਧੀਆਂ ਸਨ, ਮੈਂ ਭੁਲੇਖੇ ਵਿਚ ਹੀ ਇਸਨੂੰ ਧੀ ਕਹਿੰਦਾ ਰਿਹਾ ਹਾਂ,ਇਹ ਧੀ ਨਹੀਂ ਇਹ ਦੋਮੂੰਹੀ ਸੱਪਨੀ, ਇਹ.........
ਹੀਰ ਜੀ :——————(ਟੋਕਕੇ) ਮਹਾਰਾਜ!

ਲਾਲ :——————ਬਸ ਚੁਪ ਰਹੁ, ਸ਼ੇਰ ਤੇ ਉਸਦੇ ਸ਼ਿਕਾਰ ਦੇ ਵਿਚਾਲੇ ਆਉਣ ਦਾ ਕੀ ਲਾਭ? ਓਹੋ! ਮੈਂ ਇਸਨੂੰ ਸਭ ਤੋਂ ਵਧਕੇ ਪਿਆਰ ਕਰਦਾ ਸੀ ਅਰ ਬੁਢੇ ਵਾਰੇ ਰਾਜ ਕਾਜ ਛਡ, ਚਾਰ ਦਿਨ ਇਸ ਦੇ ਘਰ ਕੱਟਣ ਦਾ ਮਣਸ਼ਾ ਰਖਦਾ ਸੀ, ਪਰ——(ਕਵਲਾਂ ਨੂੰ) ਦੂਰ ਹੋ ਦੁਸ਼ਟ——ਕੋਈ ਹੈ? ਸਿਆਮਪਤੀ ਨੂੰ ਬੁਲਾਵੇ——ਇਹ ਹਤਿਆਰੀ ਉਨ੍ਹਾਂ ਨੂੰ ਵਰਣ ਦੇ ਯੋਗ ਨਹੀਂ——ਇਸਨੂੰ ਸੱਚੀ ਹੋਣ ਦਾ ਕੇਡਾ ਮਾਨ ਏ, ਬਸ ਇਸਦੀ ਸ਼ਾਦੀ ਇਸ ਦਾ ਮਾਨ ਈ ਕਰੇਗਾ——(ਗੇਂਦੀ ਤੇ ਰਾਧਾਂ ਨੂੰ) ਆਪਣੇ ਰਾਜ ਦਾ ਤੀਜਾ ਹਿੱਸਾ ਭੀ ਅਸੀ ਤੁਹਾਨੂੰ ਦੇਂਦੇ ਆਂ, ਤੁਸੀਂ ਦੋਵੇਂ ਰਾਜ ਭਾਗ ਸਾਂਭੋ, (ਤਾਜ ਫੜਾਉਂਦਾ ਏ) ਅਰ ਇਸ ਨੂੰ ਵੰਡ ਲਓ, ਅਸੀ ਇਕ ਸੌ ਸਾਥੀ ਸਰਦਾਰਾਂ ਸਮੇਤ ਵਾਰੀ ੨ ਤੁਹਾਡੇ ਪਾਸ ਰਹਵਾਂਗੇ। ਇਕ ਮਹੀਨੇ ਦੀ ਵਾਰੀ ਹੋਵੇਗੀ—— (ਗੁਲਾਬ ਰਾਇ ਅਰ ਕੌਰ ਜੀ ਨੂੰ) ਰਾਜ ਪ੍ਰਬੰਧ ਸਭ ਤੁਸੀ ਕਰੋਗੇ ਮੈਂ ਕੇਵਲ ਨਾਮ ਨੂੰ ਬਾਦਸ਼ਾਹ ਹੋਵਾਂਗਾ।

੩੨.