ਪੰਨਾ:ਕਲਾ ਮੰਦਰ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੀਰਾ ਜੀ :——————ਬਾਦਸ਼ਾਹ ਸਰਕਾਰ——ਮੈਂ ਸਾਰੀ ਉਮਰ ਤੁਹਾਡੀ ਖਿਦਮਤ ਕੀਤੀ ਏ, ਤੁਹਾਨੂੰ ਪਿਤਾ ਵਤ ਜਾਣ ਪਿਆਰ ਕੀਤਾ ਤੇ ਪੂਜਿਆ ਏ, ਅਰਦਾਸਾਂ ਭੀ ਤੁਹਾਡਾ ਨਾਉਂ ਲੈ ਲੈ ਕੀਤੀਆਂ ਨੇ ਪਰ ਅਜ............
ਲਾਲ :——————ਬਸ——ਤੀਰ ਚਲ ਚੁਕਾ ਏ, ਹੁਣ ਕੌਣ ਏ ਜੋ ਮੋੜ ਲਿਆਵੇ? ਆਪਣਾ ਬਚਾ ਚਾਹੀਏ ਮਤੇ ਲਗਦਾ ਹੋਵੇ।
ਹੀਰਾ ਜੀ :——————ਲਗਣ ਦਿਓ ਛਾਤੀ ਤਿਆਰ ਏ——ਐ ਬੁਢੇ ਬਾਦਸ਼ਾਹ ਤੇਰੀ ਹੋਸ਼ ਟਿਕਾਣੇ ਨਹੀਂ, ਫਰਜ਼ ਵਾਲਿਆਂ ਨੂੰ ਆਪਣੇ ਫਰਜ਼ ਦੀ ਪਛਾਣ ਏ, ਮੇਰਾ ਫਰਜ਼ ਏ ਤੂੰ ਭੁਲੇਂ ਤਾਂ ਤੈਨੂੰ ਰਾਹ ਲਾਵਾਂ, ਇਹ ਨਾਂ ਸਮਝ ਕਿ ਮੈਂ ਡਰ ਜਾਂਵਾਗਾ——ਤੈਨੂੰ ਖੁਸ਼ਾਮਦ ਭਾਉਂਦੀ ਏ, ਅਸਲੀਅਤ ਤੇ ਸਚ ਤੋਂ ਅੰਨ੍ਹਾ ਹੋ ਚੁਕਾ ਏਂ, ਅਜੇ ਵਕਤ ਏ, ਸਮਝ, ਅਰ ਆਪਣੇ ਫੈਸਲੇ ਨੂੰ ਉਲਟ, ਫਿਰ ਪਛਤਾਵਾ ਹੋਵੇਗਾ। ਇਹ ਨਾ ਜਾਣ ਕਿ ਕਵਲਾਂ ਤੈਨੂੰ ਘਟ ਪਿਆਰ ਕਰਦੀ ਏ, ਭਰੇ ਭਾਂਡੇ ਵਜਦੇ ਨਹੀਂ ਹੁੰਦੇ; ਵਜਨਾਂ ਸਖਣਿਆਂ ਦਾ ਕੰਮ ਏ, ਹੋਸ਼ ਕਰ।
ਲਾਲ :——————ਹੀਰੇ, ਚੁਪ ਰਹੋ, ਮਾਰ ਮੁਕਾਵਾਂਗਾ।

ਹੀਰਾ ਜੀ :——————ਮੌਤ ਦੀ ਧਮਕੀ? ਇਸ ਸਹੁਰੀ ਦਾ ਕੀ ਏ, ਮੇਰੀ ਜ਼ਿੰਦ ਕਦ ਦੀ ਤੇਰੀ ਹੋ ਚੁਕੀ ਏ, ਏਹ ਤੇਰੀ ਰਖਿਆ ਤੇਰੇ ਵੈਰੀਆਂ ਦਾ ਸਾਹਮਣਾ ਕਰਕੇ ਕਰਦੀ ਰਹੀ ਏ, ਅਜ ਏਹ ਤੇਰਾ ਸਾਹਮਣਾ ਕਰਦੀ ਏ, ਪਰ ਤੇਰੀ ਰਖਿਆ ਲਈ।

੩੩.