ਪੰਨਾ:ਕਲਾ ਮੰਦਰ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਾਲ :——————ਦੁਸ਼ਟ, ਅੱਖੀਓਂ ਦੂਰ ਹੋ ਜਾ।
ਹੀਰਾ ਜੀ :——————ਲਾਲ, ਅੱਖਾਂ ਉਘੇੜ ਅਰ ਦੇਖ, ਕਿਉਂ ਅੰਨ੍ਹਾ ਹੁੰਨਾ ਏਂ?
ਲਾਲ :——————ਖਲੋ ਤੈਨੂੰ ਦੱਸਾਂ——(ਤਲਵਾਰ ਮਿਆਨੋ ਕੱਢਣ ਦੀ ਕਰਦਾ ਏ)
ਗੁਲਾਬ ਰਾਇ ਤੇ ਕੌਰ ਜੀ :——————ਖਿਮਾਂ, ਮਹਾਰਾਜ ਖਿਮਾਂ!
ਹੀਰਾ ਜੀ :——————ਨਹੀਂ ਨਹੀਂ ਮਾਰ, ਹਾਂ ਸਜਣਾਂ ਦੀਆਂ ਬਾਹੀਂ ਵੱਢ, ਵੈਰੀ ਹੱਥ ਦੇਹ——ਐ ਬਾਦਸ਼ਾਹ, ਆਪਣਾ ਫੈਸਲਾ ਉਲਟ, ਨਹੀਂ ਤੇ ਮੈਂ ਜੀਉਂਦੇ ਦਮ ਤਾਂਈ ਇਹੋ ਕਹਾਂਗਾ ਕਿ ਤੂੰ ਮਹਾਂ ਹੱਤਿਆ ਕੀਤੀ ਏ।
ਲਾਲ :——————ਦੁਸ਼ਟ, ਸੁਣ, ਤੂੰ ਸਾਨੂੰ ਆਪਣੇ ਬਚਨ ਤੋਂ ਫਿਰ ਜਾਣ ਲਈ ਕਿਹਾ ਏ, ਇਸ ਲਈ ਤੇਰੀ ਸਜ਼ਾ ਇਹ ਹੈ ਕਿ ਪੰਜਾਂ ਦਿਨਾਂ ਦੇ ਅੰਦਰ ਆਪਣੀ ਤਿਆਰੀ ਕਰ ਅਰ ਛੇਵੇਂ ਦਿਨ ਦੇਸੋਂ ਬਾਹਰ ਹੋ ਜਾ। ਜੇ ਦਸਾਂ ਦਿਨਾਂ ਪਿਛੋਂ ਤੈਨੂੰ ਇਸ ਦੇਸ ਵਿਚ ਵੇਖਿਆ ਗਿਆ ਤਾਂ ਤੇਰੀ ਸਜ਼ਾ ਮੌਤ ਹੋਵੇਗੀ ਬਸ ਇਹ ਆਖਰੀ ਹੁਕਮ ਏ।

ਹੀਰਾ ਜੀ :——————ਬਹੁਤ ਅੱਛਾ ਬਾਦਸ਼ਾਹ, ਜੇ ਤੇਰੀ ਏਹੋ ਮਨਸ਼ਾ ਏ, ਤਾਂ ਸਾਡੀ ਅਖੀਰੀ ਬੰਦਗੀ, ਜੇ ਇਸ ਦੇਸੋਂ ਨਿਕਾਲਾ ਏ ਤਾਂ ਹੋਰ ਦੇਸੀਂ ਅਜੇ ਉਜਾਲਾ ਏ। (ਕਵਲਾਂ ਨੂੰ) ਬੀਬੀ ਤੇਰਾ ਰੱਬ ਰਾਖਾ ਜੋ ਤੂੰ ਕੇਹਾ ਏ ਸੋਲਾਂ ਆਨੇ ਠੀਕ ਏ, ਸਚ ਨੂੰ ਭੈ ਨਹੀਂ (ਗੇਂਦੀ ਤੇ ਰਾਧਾਂ ਨੂੰ) ਭੈਣੋਂ ਜੋ ਕਿਹਾ

੩੪.