ਪੰਨਾ:ਕਲਾ ਮੰਦਰ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੇ, ਕਰਕੇ ਵਿਖਾਣਾ ਤੇ ਆਪਣੇ ਕਹੇ ਨੂੰ ਫਲ ਲਾਉਣਾ। (ਸਾਰਿਆਂ ਨੂੰ).

ਸਭ ਚਲੋ ਚਲੀ ਦੇ ਮੇਲੇ ਨੇ।
ਨਹੀਂ ਥੋੜੇ ਜੰਗਲ ਬੇਲੇ ਨੇ।
ਜਿਥੇ ਸਾਡੇ ਹੁਣ ਟਿਕਾਣੇ ਨੇ।
ਓਥੇ ਕੇਈ ਫੁੱਲ ਕੁਮਾਣੇ ਨੇ।
ਅਸੀ ਓਹੋ, ਹੋਰ ਨ ਹੋਣਾ ਏ।
ਜਾ ਦੇਸ ਬਿਗਾਨੇ ਭੌਣਾ ਏ।
ਸਾਈਂ ਭਲਾ ਲੋਚਾਣਾ ਏ।
ਤੇ ਸੱਚੋ ਸਚ ਸੁਨਾਣਾ ਏ।

[ਹੀਰਾ ਜੀ ਨਿਕਲ ਜਾਂਦਾ ਏ.
[ਰਾਮ ਸਿੰਹੁ ਸਿਆਮਪਤੀ ਤੇ ਰਘਵੰਸ ਰਾਇ ਆ ਜਾਂਦੇ ਨੇ,


ਰਾਮ ਸਿੰਹੁ :——————ਮਹਾਰਾਜ, ਸਿਆਮਪਤੀ ਤੇ ਰਘਵੰਸ਼ ਰਾਇ ਹਾਜਰ ਨੇ।
ਲਾਲ :——————ਰਘਵੰਸ ਰਾਇ,ਪਹਿਲੋਂ ਅਸੀ ਤੁਹਾਨੂੰ ਪੁਛਦੇ ਹਾਂ ਕਿ ਤੁਸੀ ਸਾਡੀ ਲੜਕੀ ਨੂੰ ਕਿੰਨ੍ਹਾਂ ਸ਼ਰਤਾਂ ਤੇ ਵਿਆਹੁਣ ਵਾਸਤੇ ਤਿਆਰ ਹੋ?
ਰਘਵੰਸ ਰਾਇ :——————ਮਹਾਰਾਜ, ਜੇਹੜੀ ਤ੍ਰਿਹਾਈ ਦੇਸ ਦੀ ਆਪ ਨੇ ਕਵਲਾਂ ਦੀ ਵੰਡ ਵਿਚ ਰਖੀ ਹੈ, ਓਹ ਤੇ ਆਪ ਜ਼ਰੂਰ ਦਿਓਗੇ ਹੀ।

ਲਾਲ :——————ਰਾਇ ਜੀ——ਜਦ ਅਸੀ ਉਸ ਤੇ ਖੁਸ਼ ਸੀ, ਉਸ ਦੀ ਵੰਡ ਵਿਚ ਠੀਕ ਈ ਰਾਜ ਦਾ ਤੀਜਾ ਭਾਗ ਰਖਿਆ

੩੫.