ਪੰਨਾ:ਕਲਾ ਮੰਦਰ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਇਆ ਸੀ, ਪਰ ਹੁਣ ਓਹ ਉਸ ਮੁੱਲ ਦੀ ਨਹੀਂ ਰਹੀ, ਔਹ ਤਕ ਲੌ, ਤੁਹਾਡੇ ਸਾਹਮਣੇ ਖੜੀ ਹੈ, ਇਹੋ ਬੁਤ ਦਾ ਬੁਤ ਹੈ ਤੇ ਇਹ ਬੁਤ ਵੀ ਸਾਡੀ ਨਰਾਜ਼ਗੀ ਦਾ ਪਾਤਰ ਹੋ ਚੁਕਾ ਹੈ। ਹੋਰ ਨ ਕੋਈ ਦਾਜ ਨ ਦਾਉਣ, ਜੇ ਮਨਜ਼ੂਰ ਹੈ ਤਾਂ ਓਹ ਖੜੀ ਹੈ ਲੈ ਜਾਓ ਓਹ ਤੁਹਾਡੀ ਹੈ।
ਰਘਵੰਸ ਰਾਇ :——————ਮਹਾਰਾਜ, ਕੀ ਕਵ੍ਹਾਂ?
ਲਾਲ :——————ਐਸ ਵੇਲੇ ਉਸਦਾ ਨ ਕੋਈ ਸਜਣ ਹੈ ਨ ਸਰਬੰਧੀ, ਸਾਥੋਂ ਵੀ ਓਹ ਬੇ-ਦੇਖਲ ਹੋ ਚੁਕੀ ਹੈ। ਹਾਂ, ਦੁਪਰਿਆਰੀ ਹੋ ਚੁਕੀ ਹੈ, ਸਾਡੀ ਨਜ਼ਰੋਂ ਗਿਰ ਚੁਕੀ ਹੈ। ਤੁਹਾਡੀ ਮਰਜ਼ੀ, ਉਸ ਨੂੰ ਵਰੋ ਯਾ ਛਡੋ ਤੁਹਾਨੂੰ ਪੂਰੀ ਖੁਲ੍ਹ ਹੈ।
ਰਘਵੰਸ ਰਾਇ :——————ਇਨ੍ਹਾਂ ਸ਼ਰਤਾਂ ਤੇ ਦਾਸ ਇਸਨੂੰ ਵਰਣ ਤੋਂ ਖਿਮਾਂ ਮੰਗਦਾ ਹੈ।
ਲਾਲ :——————ਬਹੁਤ ਚੰਗਾ, ਅਸੀ ਤੁਹਾਨੂੰ ਸਚ ੨ ਦਸ ਦਿਤਾ ਹੈ ਤੇ ਤੁਸੀ ਸਿਆਮਪਤੀ ਜੀ, ਅਸੀ ਨਹੀਂ ਚਾਹੁੰਦੇ ਕਿ ਤੁਹਾਡੇ ਜੇਹੇ ਵਡੇ ਰਾਜੇ ਇਸ ਨਾਲਾਇਕ ਨੂੰ ਜੋ ਤੁਹਾਡੇ ਬਿਲਕੁਲ ਯੋਗ ਨਹੀਂ ਹੈ ਵਰੋ, ਹਛਾ ਹੋਵੇ ਜੇ ਆਪ ਇਸ ਖਿਆਲ ਨੂੰ ਛਡ ਦੇਵੋ।

ਸਿਆਮਪਤੀ :——————ਇਹ ਬੜੀ ਹੀ ਹੈਰਾਨੀ ਦੀ ਗੱਲ ਹੈ, ਪਲੋ ਪਲੀ ਵਿਚ ਕੀ ਹੋ ਗਿਆ? ਕਵਲਾਂ ਤੁਹਾਡੀ ਸਭ ਤੋਂ ਪਿਆਰੀ ਸਪੁਤੀ ਤੁਹਾਡੇ ਬੁਢੇ ਵਾਰੇ ਦੀ ਟੋਹਣੀ ਸੀ, ਤੁਸੀ ਇਸ ਨੂੰ ਸਲਾਹੁੰਦੇ ਨ ਰਜਦੇ, ਪਰ ਹੁਣ ਇਕੋ ਵੇਰ ਤੁਹਾਡੀ

੩੬.