ਪੰਨਾ:ਕਲਾ ਮੰਦਰ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਘਵੰਸ ਰਾਇ :——————ਮੇਰੇ ਪੂਜਨੀਯ ਬਾਦਸ਼ਾਹ ਜੀ, ਮੈਂ ਕਵਲਾਂ ਨੂੰ ਵਰਨ ਨੂੰ ਤਿਆਰ ਹਾਂ,ਜੇਕਰ ਆਪ ਓਹੋ ਉਸਦਾ ਹਿਸਾ ਦਾਜ ਵਜੋਂ ਦੇਵੋ।
ਲਾਲ :——————ਭਾਈ ਸਾਡੀ ਵਲੋਂ ਤਾਂ ਸੁੱਕਾ ਜਵਾਬ ਹਈ, ਜੀਅ ਚਾਹੇ ਵਰ, ਜੀ ਚਾਹੇ ਨ ਵਰ।
ਰਘਵੰਸ਼ ਰਾਇ :——————ਕਵਲਾਂ, ਤਾਂ ਤੂੰ ਨਿਰਾ ਆਪਣਾ ਬਾਪ ਵੀ ਨਹੀਂ ਗਵਾ ਬੈਠੀ,ਹੁਣ ਪਤੀ ਤੋਂ ਵੀ ਹੱਥ ਧੋ ਛਡ।
ਕਵਲਾਂ :——————ਮੈਂ ਅਜੇਹੇ ਪੁਰਸ਼ ਨੂੰ——ਜਿਸਨੂੰ ਅਪਣੀ ਪਿਆਰੀ ਨਾਲੋਂ ਉਸ ਪਿਆਰੀ ਦੇ ਪਦਾਰਥ ਨਾਲ ਢੇਰ ਪਿਆਰ ਹੋਵੇ——ਆਪਣਾ ਪਤੀ ਬਣਾਉਣ ਲਈ ਤਿਆਰ ਨਹੀਂ।
ਸਿਆਮਪਤੀ :——————ਵਾਹ ਮੇਰੇ ਕਵਲ, ਮੈਂ ਤੇਰਾ ਭਉਰਾ ਹੋ ਚੁਕਾ, ਤੂੰ ਗਰੀਬ ਨਹੀਂ ਤੂੰ ਤੇ ਲਾਲਾਂ ਸਿਰ ਲਾਲ ਹੈਂ, ਜਿਸਦੀ ਕਦਰ ਮੇਰੀ ਜੌਹਰੀ ਅਖ ਹੀ ਕਰ ਸਕਦੀ ਏ।ਕਉਣ ਕਹਿ ਸਕਦਾ ਏ ਤੂੰ ਛੁੱਟੜ ਏ? ਤੇਰੇ ਜੇਹੀ ਲਖਾਂ 'ਚਿ ਕੋਈ ਹੋਵੇ, ਇਨ੍ਹਾਂ ਲੋਕਾਂ ਨੂੰ ਤੇਰੀ ਕੀ ਪਛਾਣ ਏ? ਤੂੰ ਅੱਜ ਤੋਂ ਸਿਆਮਪਤੀ ਦੀ ਪਿਆਰੀ ਮਲਕਾ ਸਿਆਮ ਦੇਸ ਦੀ ਪਟਰਾਣੀ ਏਂ——ਹਾਇ! ਇਹ ਕੇਹੀ ਕਸਕ ਵੱਜੀ ਏ——ਹਾਂ, ਤੂੰ ਕੇਡੀ ਪਿਆਰੀ ਹੋ ਗਈ ਏ, ਆ ਸਿਆਮ ਦੀ ਪਟਰਾਣੀ ਤੂੰ ਮੇਰੀ ਰਾਹ ਦਿਖਾਉਣ ਹਾਰੀ ਹੋ, ਪਰ ਪਹਿਲੇ ਇਨ੍ਹਾਂ ਆਪਣੇ ਸਬੰਧੀਆਂ ਤੋਂ——ਜੋ ਅਜ ਤੋਂ ਤੇਰੇ ਸਰਬੰਧੀ ਨਹੀਂ ਰਹੇ——ਸਦਾ ਲਈ ਛੁਟੀ ਲੈ।

ਲਾਲ :——————ਸਿਆਮਪਤੀ, ਤੂੰ ਸਾਡੀ ਦਰਕਾਰੀ ਹੋਈ

੩੮.