ਪੰਨਾ:ਕਲਾ ਮੰਦਰ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧੀ ਨੂੰ ਕਬੂਲਿਆ ਏ, ਹਛਾ, ਅਸੀ ਅਜ ਤੋਂ ਸਮਝਾਂਗੇ ਪਈ ਇਹ ਜੰਮਦੀ ਈ ਮਰ ਗਈ ਸੀ, ਜਾਂ ਜੰਮੀ ਹੀ ਨ ਸੀ, ਬਸ ਅਸੀ ਹੁਣ ਇਸ ਦਾ ਕਦੀ ਮੂੰਹ ਨਹੀਂ ਵੇਖਣਾ,ਆਓ ਰਘਵੰਸ ਰਾਇ ਤੇ ਦੂਜੇ ਸਾਰੇ।

ਬਾਦਸ਼ਾਹ, ਰਘਵੰਸ ਰਾਇ, ਗੁਲਾਬ ਰਾਇ, ਕੌਰ ਜੀ
ਤੇ ਨੌਕਰ ਆਦਿਕ ਚਲੇ ਜਾਂਦੇ ਨੇ।

ਸਿਆਮਪਤੀ :——————ਆਪਣੀਆਂ ਭੈਣਾਂ ਤੋਂ ਵਿਦਿਆ ਹੋਵੋ।
ਕਵਲਾਂ :——————ਮੇਰੇ ਪਿਓ ਜਾਈਓ, ਕਵਲਾਂ ਤੁਹਾਨੂੰ ਸਦਾ ਲਈ ਛੋੜ ਚਲੀ ਏ, ਮੈਂ ਤੁਹਾਨੂੰ ਹਛੀ ਤਰ੍ਹਾਂ ਜਾਣਦੀ ਆਂ, ਪਰ ਹੁਣ ਤੁਹਾਨੂੰ ਕੀ ਕਵ੍ਹਾਂ, ਪਿਤਾ ਜੀ ਦੀ ਸੇਵਾ ਹਛੀ ਤਰ੍ਹਾਂ ਕਰਨੀ, ਮੈਂ ਅਸਮਰਥ ਆਂ, ਨਹੀਂ ਤੇ ਉਨ੍ਹਾਂ ਲਈ ਕਿਸੇ ਵਧੇਰੇ ਚੰਗੀ ਜਗਾ ਦਾ ਬਾਨ੍ਹਣੂ ਬੰਨ੍ਹਦੀ, ਹਛਾ ਰੱਬ ਤੁਹਾਨੂੰ ਸੁਮੱਤਿ ਦੇਵੇ।
ਗੇਂਦੀ :——————ਚਲ ਨੀ ਚਲ ਸਾਨੂੰ ਮਤੀਂ ਦੇਂਨੀ ਏਂ!
ਰਾਧਾਂ :——————ਤੂੰ ਆਪਣੇ ਖਸਮ ਨੂੰ ਰਾਜੀ ਕਰ, ਗੁਸਤਾਖਾਂ ਦਾ ਇਹੋ ਹਾਲ ਈ ਚਾਹੀਦਾ ਏ।
ਕਵਲਾਂ :——————ਹਛਾ ਸਮਾਂ ਪੜਦੇ ਪਾੜੇਗਾ ਤੇ ਦਸੇਗਾ ਕਿ ਤੁਸੀਂ ਕੀ ਹੋ——ਵਧੇ ਫੁਲੋ।

[ਸਿਆਮਪਤੀ ਤੇ ਕਵਲਾਂ ਜਾਂਦੇ ਨੇ

ਗੇਂਦੀ :——————ਭੈਣ ਰਾਧਾਂ, ਮੈਂ ਤੇਰੇ ਨਾਲ ਆਪਣੇ ਦੋਹਾਂ ਦੇ ਮੁਤਅੱਲਕ ਕੁਝ ਗੱਲਾਂ ਕਰਨੀਆਂ ਨੇ। ਬਾਦਸ਼ਾਹ ਅਜ ਏਥੋਂ ਕੂਚ ਕਰੇਗਾ!

੩੯.