ਪੰਨਾ:ਕਲਾ ਮੰਦਰ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਧਾਂ :——————ਹਾਂ ਜ਼ਰੂਰ, ਇਹ ਮਹੀਨਾ ਤੇਰੇ ਪਾਸ ਅਰ ਫਿਰ ਮੇਰੇ ਪਾਸ।
ਗੇਂਦੀ :——————ਪਰ ਵੇਖੇਂ ਨਾਂ,ਬੁਢੇ ਬਾਦਸ਼ਾਹ ਦੇ ਫਿਰਦਿਆਂ ਪਤਾ ਨਹੀਂ ਲਗਾ,ਇਹ ਕਵਲਾਂ ਨੂੰ ਸਾਡੇ ਸਾਰਿਆਂ ਨਾਲੋਂ ਵਧ ਪਿਆਰ ਕਰਦਾ ਸੀ, ਪਰ ਹੋਸ਼ ਟਿਕਾਣੇ ਨਹੀਂ ਸੂ, ਇਸੇ ਲਈ ਅਲ ਪਲ ਵਿਚ ਸਭ ਕੁਝ ਭੁਲ ਗਿਆ ਏ।
ਰਾਧਾਂ :——————ਸਤਰਿਆ ਬਹੱਤਰਿਆ ਗਿਆ ਏ, ਹੋਰ ਕੋਈ ਗਲ ਨਹੀਂ, ਉਸ ਨੂੰ ਆਪਣਾ ਆਪ ਬੀ ਨਹੀਂ ਸੁਝਦਾ।
ਗੇਂਦੀ :——————ਏਨਾ ਈ ਨਹੀਂ! ਅਗਲੀ ਉਮਰੇ ਕੇਹੜਾ ਘਰ ਖੁਸ਼ਾਮਦ ਪਸੰਦ ਸੀ,ਏਨ ਕਦੇ ਬੀ ਸੋਚ ਤੋਂ ਕੰਮ ਨਹੀਂ ਲਿਆ ਤੇ ਹੁਣ ਬੁਢਾਪਾ ਹੋਇਆ, ਸਾਨੂੰ ਵੀ ਇਸ ਦੀਆਂ ਬੁਢੇ ਦੀਆਂ ਕਮਜ਼ੋਰੀਆਂ ਤੋਂ ਸੰਭਲਕੇ ਤੁਰਨ ਲੋੜੀਦਾ ਏ।
ਰਾਧਾਂ :——————ਵੇਖਿਆ! ਵਿਚਾਰੇ ਹੀਰਾ ਜੀ ਨੂੰ ਕਿਵੇਂ ਦੇਸ ਨਿਕਾਲਾ ਦਿਤਾ ਸੂ,ਭਲਾ ਉਸਦਾ ਕੀ ਕਸੂਰ? ਏਹੋ ਜੇਹੀਆ ਗਲਾਂ ਦਾ ਬਾਹਲਾ ਈ ਡਰ ਏ!
ਗੇਂਦੀ :——————ਤੇ ਫਿਰ ਸਿਆਮਪਤੀ ਵੀ ਗੁਸੇ ਈ ਗਿਆ ਏ, ਇਸਦਾ ਨਤੀਜਾ ਵੀ ਚੰਗਾ ਨਹੀਂ ਹੋਣ ਲਗਾ, ਸਾਨੂੰ ਦੋਹਾਂ ਨੂੰ, ਜੋ ਵੀ ਕਰੀਏ, ਰਲ ਕੇ ਕਰਨਾ ਲੋੜੀਦਾ ਏ, ਨਹੀਂ ਇਸ ਰਾਜ ਭਾਗ ਨੂੰ ਲੈਕੇ ਸੁਖ ਦਾ ਸਾਹ ਨਹੀਂ ਆਉਣ ਲਗਾ।

ਰਾਧਾਂ :——————ਹਛਾ ਫਿਰ ਸੋਚਾਂਗੀਆਂ!

੪0.