ਪੰਨਾ:ਕਲਾ ਮੰਦਰ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੇਂਦੀ :——————ਹਾਂ ਜ਼ਰੂਰ,ਪਰ ਜੋ ਕਰਨਾ ਹੋਵੇ ਛੇਤੀ ਕਰੀਏ, ਤੱਤੇ ਲੋਹੇ ਨੂੰ ਸੱਟ ਸੌਖੀ ਵੱਜਦੀ ਏ।

[ਚਲੀਆਂ ਜਾਂਦੀਆਂ ਨੇ

ਝਾਕੀ ਦੂਜੀ
ਅਸਥਾਨ ਰਾਮ ਸਿੰਹੁ ਦੇ ਘਰ ਦਾ ਹਾਲ ਕਮਰਾ!

[ਊਦੇ ਸਿੰਹੁ ਇਕ ਚਿਠੀ ਹਥ ਵਿਚ ਲਈ ਆਉਂਦਾ ਏ]

ਊਦੇ ਸਿੰਹੁ :——————ਸ਼ੇਹ! ਵੇਖੋ ਜਗਤ ਦਾ ਮੂਰਖ-ਪੁਣਾ: ਕੁਦਰਤ ਨੇ ਤੀਵੀਂ ਤੇ ਮਰਦ ਵਖੋ ਵਖਰੇ ਬੁੱਤਾਂ ਵਿਚ ਇਸੇ ਲਈ ਘੜੇ ਨੇ ਕਿ ਇਨ੍ਹਾਂ ਦੇ ਸੰਜੋਗ ਤੋਂ ਖਲਕਤ ਪੈਦਾ ਹੋ ਸਕੇ, ਪਰ ਲੋਕ ਕੇਡੇ ਕਮਲੇ ਨੇ; ਇਨ੍ਹਾਂ ਵਿਆਹ ਸ਼ਾਦੀਆਂ ਦੀਆਂ ਰਸਮਾਂ ਦੇ ਨਵੇਕਲੇ ਢਕਵੰਜ ਘੜ ਰਖੇ ਨੇ,ਜਿਵੇਂ ਇਹ ਰਸਮਾਂ ਕੀਤੇ ਬਿਨਾਂ ਪੁੱਤ ਈ ਨਹੀਂ ਜੰਮਦੇ। ਵਿਆਹੀਆਂ ਨੂੰ ਕੀ ਲਾਲ ਲਗ ਜਾਂਦੇ ਨੇ ਜੋ ਉਨ੍ਹਾਂ ਦੇ ਜਣੇ ਬਾਲ ਜਾਇਜ਼ ਮੰਨੇ ਜਾਂਦੇ ਨੇ ਤੇ ਜੇ ਕੁਵਾਰੀ ਦੇ ਢਿਡੋਂ ਬਾਲ ਜੰਮ ਪਵੇ ਤਾਂ ਕਹਿੰਦੇ ਨੇ ਇਹ ਹਰਾਮ ਦਾ ਏ। ਵੇਖੋ ਏਨ੍ਹਾਂ ਦੀ ਮਤ ਮਾਰੀ, ਕੁਦਰਤੀ ਨਿਯਮ ਨਾਲੋਂ ਆਪਣੇ ਰਚੇ ਢਕਵੰਜ ਨੂੰ ਚੰਗਾ ਜਾਣਦੇ ਨੇ। ਭਲਾ ਮੈਂ ਕਿਹੜੀ ਗੱਲ ਵਿੱਚ ਸੁੰਦਰ ਸਿੰਹੁ

੪੧.