ਪੰਨਾ:ਕਲਾ ਮੰਦਰ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਲੋਂ ਘਟ ਆਂ? ਜੇਹੇ ਹਡ ਪੈਰ,ਨਕ ਮੂੰਹ ਮੱਥਾ ਓਸਦਾ ਏ ਓਹੋ ਜੇਹਾ ਮੇਰਾ ਏ। ਜੇ ਮੈਂ ਉਸ ਨਾਲੋਂ ਤਕੜਾ ਤੇ ਸੋਹਣਾ ਨਹੀਂ ਤਾਂ ਭੈੜਾ ਵੀ ਤਾਂ ਕਿਸੇ ਗੱਲੇ ਨਹੀਂ; ਤਾਂ ਫਿਰ ਕੇਹੜ ਗੱਲ ਏ ਜੋ ਓਹ ਮੇਰੇ ਪਿਓ ਦੀ ਸਾਰੀ ਜਾਇਦਾਦ ਦਾ ਵਾਰਸ ਬਣੇ ਤੇ ਮੈਂ ਐਵੇਂ ਹੀ ਰਵ੍ਹਾਂ?ਏਸੇ ਲਈ ਕਿ ਓਹ ਮੈਥੋ ਕੁਝ ਮਹੀਨੇ ਵਡਾ ਏ ਤੇ ਮੇਰੇ ਪਿਓ ਦੀ ਵਿਆਹੀ ਹੋਈ ਤੀਵੀ ਵਿਚੋਂ ਏ ਤੇ ਮੈਂ ਕੁਵਾਰੀ ਵਿਚੋਂ ਜੰਮਿਆ ਹੋਇਆ ਆਂ? ਬੱਲੇ ਓਏ ਹਲਾਲ ਦਿਆ! ਇਹ ਚਿੱਠੀ ਤੇਰਾ ਹਲਾਲ ਪੁਣਾ ਕੱਢੇਗੀ, ਜੇ ਮੇਰਾ ਦਾਅ ਚਲ ਗਿਆ ਤਾਂ ਹਰਾਮ ਨੂੰ ਹਲਾਲ ਇਕ ਕਰ ਦਿਆਂਗਾ। ਨਹੀਂ ਨਹੀਂ, ਹਰਾਮ ਨੂੰ ਹਲਾਲ ਕਰ ਦਿਖਾਵਾਂਗਾ। ਯਾ ਹਰਾਮੀਆਂ ਦੇ ਪੀਰ ਤੇਰੀ ਜੈ ਹੋਵੇ!

[ਰਾਮ ਸਿੰਹੁ ਆ ਜਾਂਦਾ ਏ

ਰਾਮ ਸਿੰਹੁ :——————ਓਹੋ! ਹੀਰਾ ਜੀ ਨੂੰ ਦੇਸ ਨਿਕਾਲਾ! ਸਿਆਮਪਤੀ ਰੋਹ ਭਰਿਆ ਗਿਆ ਏ ਤੇ ਬਾਦਸ਼ਾਹ ਵੀ ਆਪਣਾ ਤਾਜ-ਤਖ਼ਤ ਗਵਾ ਪਰਅਧੀਨ ਬਣ, ਅੱਜੋ ਈ ਚਲਿਆ ਗਿਆ ਏ ਤੇ ਇਹ ਸਭ ਕੁਝ ਪਲ ਦੀ ਪਲ ਵਿਚ। ਊਦੇ ਸਿੰਹੁ! ਕੀ ਗੱਲ ਏ ਕੋਈ ਨਵੀਂ ਖ਼ਬਰ?
ਊਦੇ ਸਿੰਹੁ :——————ਮਹਾਰਾਜ ਜੀ ਕੋਈ ਖਾਸ ਗੱਲ ਨਹੀਂ।

[ਚਿਠੀ ਛੇਤੀ ੨ ਲੁਕਾਉਂਦਾ ਏ

ਰਾਮ ਸਿੰਹੁ :——————ਏਡੀ ਕਾਹਲੀ ਇਹ ਕਾਗਜ਼ ਕਿਉਂ ਲੁਕਾਉਂਦੇ ਓ?

੪੨.