ਪੰਨਾ:ਕਲਾ ਮੰਦਰ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਾਇਦ ਉਸਨੇ ਮੇਰਾ ਪਰਤਾਵਾ ਲੈਣ ਲਈ ਲਿਖੀ ਹੋਣੀ ਏ।
ਰਾਮ ਸਿੰਹੁ :——————(ਪੜ੍ਹਦਾ ਏ) "ਮੈਨੂੰ ਤੇ ਏਹ ਚੰਗਾ ਨਹੀਂ ਲੱਗਦਾ, ਜਵਾਨੀ ਦੇ ਚਾਰ ਦਿਨ ਮੌਜ ਲੈਣ ਦੇ ਹੁੰਦੇ ਨੇ ਪਰ ਅਸੀ ਬੁੱਢਿਆਂ ਦੇ ਮੁਥਾਜ ਹੁੰਨੇ ਆਂ, ਪਾ ਪੈਸਾ ਖਰਚਣ ਨੂੰ ਵੀ ਇਨ੍ਹਾਂ ਨੂੰ ਪੁਛਣਾ ਪੈਂਦਾ ਏ, ਨ ਇਹ ਮਰਨ ਮਗਰੋਂ ਲਹਿਣ ਤੇ ਨ ਅਸੀ ਕੋਈ ਮੌਜ ਦੀ ਘੜੀ ਵੇਖੀਏ, ਪਰ ਸਾਡਾ ਈ ਕਸੂਰ ਏ, ਅਸੀ ਅਕਲ ਵਾਲੇ ਹੋਈਏ ਤਾਂ ਏਨ੍ਹਾਂ ਦਾ ਕੀ ਜ਼ੋਰ ਏ। ਸਾਨੂੰ ਚਾਹੀਦਾ ਏ ਜੇ ਮਿਲਕੇ ਸਲਾਹ ਕਰੀਏ, ਜੇ ਤੇਰੀ ਮੇਰੀ ਇਕ ਹੋ ਜਾਏ ਤਾਂ ਮੈਂ ਤੇਰੇ ਨਾਲ ਜ਼ਬਾਨ ਕਰਨਾ ਤੈਨੂੰ ਆਪਣੇ ਬਾਪ ਦੇ ਵਿਰਸੇ ਵਿਚੋਂ ਪੂਰਾ ਅੱਧ ਦੇਵਾਂਗਾ ਅਰ ਇਹ ਵੀ ਮੇਰਾ ਜੁੰਮਾ ਰਿਹਾ ਕਿ ਬਾਪ ਨੂੰ ਅਜੇਹੀ ਨੀਂਦਰੇ ਸਲਾਵਾਂਗਾ ਕਿ ਮੁੜਕੇ ਜਾਗਣ ਦੀ ਲੋੜ ਨ ਪਵੇ।" ਹੂੰ! ਇਹ ਸੁੰਦਰ ਸਿੰਹੁ ਦੀ ਲਿਖਤ ਏ? ਇਹ ਉਸਦੇ ਖਿਆਲ ਨੇ? ਕਿਸ ਤੈਨੂੰ ਦਿਤੀ ਏ? ਤੇ ਕਦੋਂ ਦਿਤੀ ਏ?
ਊਦੇ ਸਿੰਹੁ :——————ਮਹਾਰਾਜ, ਏਹ ਮੈਨੂੰ ਦਿਤੀ ਕਿਸੇ ਨਹੀਂ; ਏਹ ਮੇਰੇ ਨਿਜ ਦੇ ਕਮਰੇ ਵਿਚ ਪਈ ਸੀ।
ਰਾਮ ਸਿੰਹੁ :——————ਪਰ ਤੂੰ ਲਿਖਤ ਪਛਾਣਦਾ ਏਂ? ਉਸੇ ਦੀ ਈ ਏ?

ਊਦੇ ਸਿੰਹੁ :——————ਖਤ ਤਾਂ ਮਹਾਰਾਜ ਉਸੇ ਦਾ ਏ, ਪਰ

੪੪.