ਪੰਨਾ:ਕਲਾ ਮੰਦਰ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਆਂਗਾ, ਜਿਥੋਂ ਆਪ ਸਾਡੀਆਂ ਗੱਲਾਂ ਸੁਣ ਸਕੋ, ਆਪ ਨੇ ਓਸ ਦੀਆਂ ਗੱਲਾਂ ਤੋਂ ਸਮਝ ਲੈਣਾ।
ਰਾਮ ਸਿੰਹੁ :——————ਕੀ ਓਹ ਇਤਨਾ ਰਾਖਸ਼ ਹੋ ਸਕਦਾ ਏ?
ਊਦੇ ਸਿੰਹੁ :——————ਮੇਰਾ ਤਾਂ ਖਿਆਲ ਏ ਮਹਾਰਾਜ ਇਹ ਅਨਹੋਣੀ ਗੱਲ ਏ।
ਰਾਮ ਸਿੰਹੁ :——————ਹੈਂ! ਆਪਣੇ ਪਿਓ ਦੇ ਉਲਟ! ਜਿਸਨੇ ਇਤਨੇ ਲਾਡਾਂ ਪਿਆਰਾਂ ਨਾਲ ਉਹਨੂੰ ਪਾਲਿਆ ਪੋਸਿਆ ਏ! ਇਹ ਤੇ ਕਹਿਰ ਵਾਲੀ ਗੱਲ ਏ। ਹੱਛਾ ਤੂੰ ਜ਼ਰੂਰ ਉਸ ਨਾਲ ਖੁਲ੍ਹਕੇ ਗੱਲਾਂ ਕਰ ਤੇ ਮੈਨੂੰ ਆਪਣੇ ਕੰਨੀਂ ਸੁਣਵਾ, ਮੈਂ ਸੱਚ ੨ ਨਿਤਾਰਨਾ ਏ।
ਊਦੇ ਸਿੰਹੁ :——————ਮਹਾਰਾਜ ਮੈਂ ਹੁਣੇ ਜਾਨਾ ਆਂ ਤੇ ਸਾਰਾ ਕੰਮ ਕਰਨਾ ਆਂ।

ਰਾਮ ਸਿੰਹੁ :——————ਇਹ ਨਿੱਤ ਦੇ ਗ੍ਰਹਿਣਾਂ ਦਾ ਲਗਨਾ, ਇਹ ਬੋਦੀ ਵਾਲੇ ਤਾਰੇ ਦਾ ਚੜ੍ਹਨਾ ਐਵੇਂ ਤਾਂ ਨਹੀਂ,ਇਹ ਰੱਬੀ ਕਹਿਰ ਉਤਰਨ ਦੀਆਂ ਨਿਸ਼ਾਨੀਆਂ ਨੇ, ਇਹ ਇਨ੍ਹਾਂ ਦਾ ਈ ਤਾਂ ਅਸਰ ਏ, ਜੋ ਮਹੱਬਤਾਂ ਖੰਭ ਲਾ ਗਈਆਂ ਨੇ, ਸਭ ਮਤਲਬ ਦੀਆਂ ਯਾਰੀਆਂ ਨੇ, ਭਰਾ ਭਰਾ ਦਾ ਵੈਰੀ ਏ, ਪਿਓ ਪੁਤ ਦੀ ਨਹੀਂ ਬਣਦੀ, ਤੀਵੀਂ ਮਰਦ ਦਾ ਆਪੋ ਆਪਣਾ ਰਾਹ ਏ, ਸ਼ਹਿਰਾਂ ਵਿਚ ਫਸਾਦ, ਪਿੰਡ ਝਗੜਿਆਂ ਦੇ ਘਰ ਨੇ, ਕੌਮਾਂ ਤੇ ਫਿਰਕਿਆਂ ਦੇ ਵੱਟਾਂ ਦਾ ਤਾਂ ਕੋਈ ਹਿਸਾਬ ਈ ਨਹੀਂ, ਇਕ ਨੂੰ ਵੇਖ ਦੂਆ ਨਹੀਂ ਸੁਖਾਂਦਾ, ਭਲੇ ਸਮੇਂ ਲੱਦ ਗਏ।

੪੬.