ਪੰਨਾ:ਕਲਾ ਮੰਦਰ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੜ੍ਹਦਾ ਏ, ਸਤ ਬਾਦਸ਼ਾਹ ਮਰਿਆ ਕਰਦੇ ਨੇ, ਸੋ ਐਤਕੀ ਕਈ ਚਿਰਾਂ ਪਿਛੋਂ ਓਹ ਦਿਸਿਆ ਏ।
ਊਦੇ ਸਿੰਹੁ :——————ਭਰਾ ਤੂੰ ਕਦੋਂ ਦਾ ਇਸ ਜੋਤਸ਼ ਘਰ ਵੜਿਆਂ ਏਂ?
ਊਦੇ ਸਿੰਹੁ :——————ਨ ਭਾਊ ਮਖੌਲ ਨ ਜਾਣ, ਭਲਾ ਤੂੰ ਬਾਪੂ ਨੂੰ ਅਜ ਜਾਂ ਕਲ ਮਿਲਿਆ ਏਂ?
ਸੁੰਦਰ ਸਿੰਹੁ :——————ਕਿਉਂ ਨਹੀਂ, ਮੈਂ ਰਾਤੀ ਉਨ੍ਹਾਂ ਪਾਸ ਬੈਠਾ ਰਿਹਾ ਆਂ।
ਊਦੇ ਸਿੰਹੁ :——————ਕੋਈ ਗਲ ਵੀ ਹੋਈ ਸੀ?
ਸੁੰਦਰ ਸਿੰਹੁ :——————ਹਾਂ ਦੋ ਘੰਟੇ ਗਲਾਂ ਕਰਦੇ ਰਹੇ।
ਊਦੇ ਸਿੰਹੁ :——————ਤੇ ਕੋਈ ਗੁੱਸੇ ਗਿਲੇ ਦੀ ਗਲ ਨਹੀਂ ਹੋਈ? ਕੀ ਓਹ ਖੁਸ਼ ਖੁਸ਼ ਸੀ?
ਸੁੰਦਰ ਸਿੰਹੁ :——————ਹਾਂ, ਨਾ ਕੋਈ ਗੁੱਸੇ ਦੀ ਗਲ ਹੋਈ ਤੇ ਨਾ ਹੀ ਓਹ ਨਰਾਜ਼ ਜਾਪਦੇ ਸੀ।
ਊਦੇ ਸਿੰਹੁ :——————ਮਤੇ ਕੋਈ ਹੋਈ ਹੋਵੇ ਤੇ ਤੁਹਾਨੂੰ ਚੇਤਾ ਨ ਹੋਵੇ, ਓਹ ਤੁਹਾਡੇ ਨਾਲ ਬੜੇ ਨਰਾਜ ਜਾਪਦੇ ਨੇ, ਜੇ ਮੇਰੇ ਆਖੇ ਲਗੋ ਤਾਂ ਉਨ੍ਹਾਂ ਦਾ ਗੁੱਸਾ ਠੰਢਾ ਹੁੰਦੇ ਤਕ ਉਨ੍ਹਾਂ ਦੇ ਮਥੇ ਨ ਲਗਣਾ, ਓਹ ਇਤਨੇ ਨਰਾਜ਼ ਨੇ ਕਿ ਸ਼ਾਇਦ ਤੁਹਾਨੂੰ ਕੁਝ ਵਗਾਹ ਈ ਨ ਮਾਰਨ।

ਸੁੰਦਰ ਸਿੰਹੁ :——————ਤਾਂ ਜ਼ਰੂਰ ਕਿਸੇ ਬਦਮਾਸ਼ ਦੀ ਸ਼ਰਾਰਤ ਏ?

੪੯.