ਪੰਨਾ:ਕਲਾ ਮੰਦਰ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਊਦੇ ਸਿੰਹੁ :——————ਮੇਰਾ ਵੀ ਇਹੋ ਖਿਆਲ ਏ, ਤੁਸੀਂ ਜ਼ਰੂਰ ਉਨ੍ਹਾਂ ਦਾ ਗੁੱਸਾ ਠਰੇ ਤੇ ਉਨ੍ਹਾਂ ਨੂੰ ਮਿਲਣਾ, ਜੇ ਮੇਰੇ ਘਰ ਚਲੇ ਚਲੋ ਤਾਂ ਤੁਹਾਨੂੰ ਕਿਧਰੇ ਓਹਲੇ ਖੜਾ ਕਰ ਉਨ੍ਹਾਂ ਦੀਆਂ ਗਲਾਂ ਸੁਣਵਾ ਦੇਵਾਂ। ਹਾਂ, ਜੇ ਬਾਹਰ ਜਾਵੋ ਤਾਂ ਬਿਨਾਂ ਸੋਟੀ ਸ਼ਸਤਰ ਨਾ ਜਾਣਾ।
ਸੁੰਦਰ ਸਿੰਹੁ :——————ਹੈਂ! ਸ਼ਸਤਰ ਲੈਕੇ?
ਊਦੇ ਸਿੰਹੁ :——————ਭਰਾ ਮੈਂ ਤਾਂ ਤੁਹਾਨੂੰ ਸਚੋ ਸਚ ਦਸ ਦਿਤਾ ਏ, ਜੋ ਆਪਣੀ ਅੱਖੀਂ ਡਿਠਾ ਜਾਂ ਕੰਨੀ ਸੁਣਿਆ ਏ ਕਿਹਾ ਏ, ਕੋਈ ਨ ਕੋਈ ਹਥਿਆਰ ਜ਼ਰੂਰ ਪਾਸ ਰਖਿਆ ਕਰੋ, ਹੁਣ ਤੁਸੀਂ ਚਲੋ ਮੈਂ ਆਉਂਨਾ ਆਂ।
ਸੁੰਦਰ ਸਿੰਹੁ :——————ਕੋਈ ਨਵੀਂ ਗਲ ਹੋਵੇ ਤਾਂ ਪਤਾ ਦੇਣਾ।
ਊਦੇ ਸਿੰਹੁ :——————ਜ਼ਰੂਰ, ਮੈਂ ਤੁਹਾਡੇ ਪਿਛੇ ਈ ਆਇਆ।

[ਸੁੰਦਰ ਸਿੰਹੁ ਗਿਆ

(ਮੁਸਕਰਾਕੇ) ਭੋਲਾ ਪਿਓ ਤੇ ਅਲ੍ਹੜ ਪੁੱਤਰ, ਵਾਰੇ ਜਾਈਏ ਦੋਹਾਂ ਦੇ। ਸੁੰਦਰ ਸਿੰਹੁ, ਤੂੰ ਏਡਾ ਚੰਗਾ ਏਂ ਕਿ ਤੈਨੂੰ ਕਿਸੇ ਤੇ ਸ਼ਕ ਕਰਨਾ ਤੇ ਆਉਂਦਾ ਈ ਨਹੀਂ, ਪਰ ਬੇਵਕੂਫ ਵੀ ਪੁੱਜ ਕੇ ਏਂ, ਤੇਰੀ ਚੰਗਿਆਈ ਦੇ ਸਦਕੇ ਮੇਰੀ ਈ ਈਦ ਲਗੇਗੀ-(ਸੋਚ ਕੇ) ਹੂੰ, ਬਸ, ਠੀਕ ਏ, ਏਦਾਂ ਈ ਹੋਵੇਗੀ, ਤੂੰ ਤਾਂ ਲੈ ਖਾਂ ਪਿਓ ਦੀ ਜਾਇਦਾਦ, ਜੇ ਮੈਂ ਹਰਾਮ ਦਾ ਆਂ ਤਾਂ ਅਕਲ ਦਾ ਘਾਟਾ ਤਾਂ ਨਹੀਂ, ਤੂੰਹੋਂ ਵਿਆਹੀ ਦਾ

੫੦.