ਪੰਨਾ:ਕਲਾ ਮੰਦਰ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਹੀ ਤੇ ਵਾਰਸ ਸਹੀ, ਪਰ ਵੇਹਨੇ ਆਂ ਜਾਇਦਾਦ ਦਾ ਮਾਲਕ ਕੌਣ ਬਣਦਾ ਏ। ਮੇਰੇ ਲਈ ਸਭ ਦਰੁਸਤ ਏ, ਨ, ਮੈਂ ਲੋਕ ਰੀਤ ਅਨੁਸਾਰ ਜੰਮਿਆ ਤੇ ਨ ਮੈਨੂੰ ਅਜੇਹੀਆਂ ਰੀਤਾਂ ਦੀ ਲੋੜ, ਮੈਂ ਅਡਰਾ, ਮੇਰਾ ਰਾਹ ਵੀ ਅਡਰਾ। ਹੂੰ——

[ਚਲਿਆ ਜਾਂਦਾ ਏ.

ਝਾਕੀ ਤੀਜੀ

ਅਸਥਾਨ ਕੌਰ ਜੀ ਦਾ ਘਰ——ਇਕ ਕਮਰਾ!

[ਗੇਂਦੀ ਤੇ ਗੰਡਾ ਆਉਂਦੇ ਨੇ]

ਗੇਂਦੀ :——————ਕੀ ਮੇਰੇ ਪਿਓ ਨੇ ਲਹਿਰੀਂ ਨੂੰ ਝਿੜਕਣ ਪਿਛੇ ਮੇਰੇ ਨੌਕਰ ਨੂੰ ਚਪੇੜ ਮਾਰੀ ਏ?
ਗੰਡਾ :——————ਹਾਂ ਸਵਾਣੀ ਜੀ।

ਗੇਂਦੀ :——————ਹੋ! ਮੇਰੇ ਪਿਓ ਦਾ ਤਾਂ ਦਿਨ ਰਾਤ ਇਹੋ ਈ ਹਾਲ ਏ, ਕੋਈ ਘੜੀ ਖਾਲੀ ਨਹੀਂ ਜਾਂਦੀ, ਇਹ ਕਿਸੇ ਨ ਕਿਸੇ ਨੂੰ ਚਪੇੜ, ਘਸੁੰਨ, ਗਾਲ੍ਹ ਮੰਦਾ ਕੀਤੀ ਈ ਰਖਦਾ ਏ। ਇਸ ਦੀਆਂ ਨਿਤ ਦੀਆਂ ਕਾਰਿਸਤਾਨੀਆਂ ਨੇ ਤੰਗ ਕਰ ਰਖਿਆ ਏ, ਗੱਲੇ ੨ ਸਾਨੂੰ ਵੀ ਪੁਣ

੫੧.