ਪੰਨਾ:ਕਲਾ ਮੰਦਰ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਛੱਡਦਾ ਏ, ਇਹ ਕਿੰਨਾ ਚਿਰ ਸਹਾਰਿਆ ਜਾਏ- ਅਜ ਸ਼ਾਮੀ ਜਦ ਓਹ ਸ਼ਿਕਾਰ ਤੋਂ ਮੁੜਕੇ ਆਵੇ ਤੇ ਮੇਰੀ ਬਾਬਤ ਪੁਛੇ ਤਾਂ ਕਹਿ ਦੇਣਾ ਮੈਂ ਬਿਮਾਰ ਹਾਂ। ਮੈਂ ਉਸ ਨਾਲ ਬੋਲਣਾ ਨਹੀਂ——ਚੰਗੀ ਗੱਲ ਹੋਵੇ ਜੇ ਤੂੰ ਤੇ ਤੇਰੇ ਸਾਥੀ ਨੌਕਰ ਵੀ ਜ਼ਰਾ ਲਾਪਰਵਾਹੀ ਤੋਂ ਕੰਮ ਲਵੋ, ਮੈਂ ਆਪੇ ਇਸ ਦਾ ਜਵਾਬ ਦੇ ਲਵਾਂਗੀ।
ਗੰਡਾ :——————ਉਨ੍ਹਾਂ ਦੇ ਮੁੜਨ ਦੀ ਆਵਾਜ਼ ਆਉਂਦੀ ਏ।

[ਤੂਤੀਆਂ ਦੀ ਵਾਜ ਆਉਂਦੀ ਏ,

ਗੇਂਦੀ :——————ਚੰਗਾ, ਮੇਰੀ ਗੱਲ ਚੇਤੇ ਰਖਣੀ, ਬੇਸ਼ੱਕ ਲਾ-ਪਰਵਾਹੀ ਕਰਨੀ, ਪੁਛੇਗਾ ਤਾਂ ਮੈਨੂੰ ਈ ਨਾਂਹ,ਜੇ ਉਹਨੂੰ ਮੇਰਾ ਸਲੂਕ ਚੰਗਾ ਨ ਲੱਗਾ ਤਾਂ ਆਪੇ ਮੇਰੀ ਭੈਣ ਦੇ ਘਰ ਚਲਾ ਜਾਏਗਾ, ਤੇ ਮੈਂ ਉਸਦੇ ਦਿਲ ਦੀ ਵੀ ਜਾਣਦੀ ਆਂ, ਸਾਡੀ ਦੋਹਾਂ ਭੈਣਾਂ ਦੀ ਇਕੋ ਸਲਾਹ ਏ, ਮੂਰਖ ਬੁੱਢੇ ਨੂੰ ਸਮਝ ਨਹੀਂ ਆਉਂਦੀ, ਭਲਾ ਇਕ ਵੇਰ ਰਾਜ ਭਾਗ ਛੱਡਕੇ ਫਿਰ ਹਕੂਮਤ ਦੀ ਬੋ ਰਖਣ ਦਾ ਕੀ ਮਤਲਬ——ਸਚ ਮੁੱਚ ਈ ਬੁੱਢੇ ਤੇ ਬਾਲ ਇਕੋ ਜੇਹੇ ਹੁੰਦ ਨੇ, ਦੋਹਾਂ ਨੂੰ ਸਮੇਂ ੨ ਵਡਿਆਉਣ ਦੀ ਲੋੜ ਏ, ਪਰ ਜਦ ਓਹ ਖਰਾਬੀ ਕਰਨ ਤਾਂ ਝਾੜਨਾ ਵੀ ਜ਼ਰੂਰੀ ਏ, ਸੁਣਦਾ ਏਂ ਨਾਂਹ? ਜੋ ਮੈਂ ਕਿਹਾ ਏ ਭੁੱਲ ਨ ਜਾਣਾ।

ਗੰਡਾ :——————ਬਹੁਤ ਹੱਛਾ ਸਵਾਣੀ ਜੀ।

੫੨.