ਪੰਨਾ:ਕਲਾ ਮੰਦਰ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੇਂਦੀ :——————ਤੇ ਉਸਦੇ ਸਾਥੀ ਸੌ ਸਰਦਾਰਾਂ ਨੂੰ ਵੀ ਰੁੱਖੇ ੨ ਜਵਾਬ ਦੇਣੇ, ਬਾਕੀ ਮੈਂ ਆਪੇ ਸਿਝ ਲਵਾਂਗੀ, ਮੈਂ ਚਾਹੁੰਦੀ ਆਂ ਕਿ ਓਹ ਇਕ ਵੇਰ ਮੇਰੇ ਨਾਲ ਇਸ ਮਾਮਲੇ ਤੇ ਗੱਲ ਕਰੇ——ਮੈਂ ਆਪਣੀ ਭੈਣ ਨੂੰ ਚਿਠੀ ਲਿਖਦੀ ਆਂ ਕਿ ਓਹ ਵੀ ਮੇਰੇ ਵਾਂਙ ਈ ਵਰਤਾਰਾ ਕਰੇ, ਹੱਛਾ, ਹੁਣ ਜਾਓ ਤੇ ਖਾਣੇ ਦਾ ਪਰਬੰਧ ਕਰੋ।

[ਦੋਵੇਂ ਵਖੋ ਵਖ ਰਾਹੀਂ ਚਲੇ ਜਾਂਦੇ ਨੇ,

"'ਝਾਕੀ ਚੌਥੀ"'
ਅਸਥਾਨ:—————— ਕੌਰ ਜੀ ਦੇ ਘਰ ਦਾ ਹਾਲ ਕਮਰਾ!

[ਹੀਰਾ ਜੀ ਭੇਸ ਵਟਾਏ ਹੋਏ]

ਹੀਰਾ ਜੀ :——————ਜੇਕਰ ਮੈਂ ਆਪਣੀ ਅਵਾਜ਼ ਵੀ ਵਟਾ ਲਵਾਂ ਤਾਂ ਮੈਨੂੰ ਕੋਈ ਨਹੀਂ ਪਛਾਣ ਸਕੇਗਾ (ਹੋਰਵੇਂ ਅਵਾਜ਼ ਨਾਲ) ਤੇ ਜੇ ਮੈਂ ਇਸ ਭੇਸ ਵਿਚ ਆਪਣੇ ਪਿਆਰੇ ਬਾਦਸ਼ਾਹ ਦੀ ਸੇਵਾ ਕਰ ਸਕਾਂ ਤਾਂ ਦੇਸ ਨਿਕਾਲੇ ਦਾ ਸਵਾਦ ਏ, ਉਸਨੂੰ ਮੇਰੀ ਸੇਵਾ ਦੀ ਅਧਿਕ ਲੋੜ ਹੋਵੇਗੀ।

ਅੰਦਰੋਂ ਤੂਤੀਆਂ ਦੀ ਅਵਾਜ਼ ਆਉਂਦੀ ਏ,
ਬਾਦਸ਼ਾਹ ਤੇ ਉਸਦੇ ਕਈ ਸਾਥੀ
ਸਰਦਾਰ ਤੇ ਨੌਕਰ ਅੰਦਰ ਆਉਂਦੇ ਨੇ।

੫੩.