ਪੰਨਾ:ਕਲਾ ਮੰਦਰ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਾਲ :——————ਪਰ ਉਹ ਐਧਰ ਕਿਉਂ ਨਹੀਂ ਆਇਆ?
ਸਰਦਾਰ :——————ਉਸ ਨੇ ਆਉਣੋਂ ਸਾਫ਼ ੨ ਨਾਂਹ ਕਰ ਛਡੀ ਏ।
ਲਾਲ :——————ਨਾਂਹ ਕਰ ਛਡੀ ਏ?
ਸਰਦਾਰ :——————ਮਹਾਰਾਜ, ਆਪ ਨੂੰ ਹਛਾ ਲਗੇ ਜਾਂ ਨਾ ਪਰ ਸਾਨੂੰ ਕੁਝ ਦਿਨਾਂ ਤੋਂ ਇਹ ਪਰਤੀਤ ਹੋ ਰਿਹਾ ਏ ਕਿ ਕੌਰ ਜੀ ਤੇ ਆਪ ਦੀ ਲੜਕੀ ਦਾ ਵਰਤਾਰਾ ਇਤਨਾ ਹਛਾ ਨਹੀਂ ਰਿਹਾ, ਜਿਤਨਾ ਪਹਿਲੇ ਸੀ ਤੇ ਨਾ ਹੀ ਉਨ੍ਹਾਂ ਨੌਕਰਾਂ ਦਾ।
ਲਾਲ :——————ਹਛਾ! ਤੁਹਾਨੂੰ ਬੀ ਇਹ ਪਰਤੀਤ ਹੁੰਦਾ ਏ?
ਸਰਦਾਰ :——————ਸਰਕਾਰ, ਖਿਮਾ ਕਰਨੀ, ਸ਼ਾਇਦ ਅਸੀ ਗਲਤੀ ਤੇ ਹੋਈਏ, ਪਰ ਜੋ ਮਲੂਮ ਹੋਵੇ ਸਾਡਾ ਫਰਜ਼ ਸਰਕਾਰ ਨੂੰ ਦਸੀਏ।
ਲਾਲ :——————ਠੀਕ ਏ, ਸਾਨੂੰ ਵੀ ਥੋੜਾ ਜਿਹਾ ਫਰਜ਼ ਪਰਤੀਤ ਹੋ ਰਿਹਾ ਏ, ਪਰ ਲਹਿਰੀ ਕਿਥੇ ਏ? ਦੋ ਦਿਨ ਤੋਂ ਉਹ ਨਜ਼ਰੀਂ ਨਹੀਂ ਪਿਆ?

[ਗੰਡਾ ਫਿਰ ਆਉਂਦਾ ਏ

ਓਇ ਹਰਾਮ ਦੇ ਬਚੇ! ਤੈਨੂੰ ਪਤਾ ਏ ਅਸੀਂ ਕੌਣ ਆਂ?

੫੬.