ਪੰਨਾ:ਕਲਾ ਮੰਦਰ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੰਡਾ :——————ਹਾਂ ਜੀ, ਤੁਸੀਂ ਮੇਰੀ ਸਵਾਣੀ ਜੀ ਦੇ ਬਾਪ ਹੋ!
ਲਾਲ :——————ਸਵਾਣੀ ਦੇ ਬਾਪ! ਇਤਨੀ ਗੁਸਤਾਖ਼ੀ ਓ ਕੁੱਤੇ ਬੇ-ਹਯਾ ਕਮਜਾਤ!
ਗੰਡਾ :——————ਮੁਆਫ਼ ਕਰਨਾ, ਮਹਾਰਾਜ, ਆਪ ਐਵੇਂ ਬੋਲ ਰਹੇ ਓ, ਮੈਂ ਇਨ੍ਹਾਂ ਵਿਚੋਂ ਕੋਈ ਬੀ ਨਹੀਂ!
ਲਾਲ :——————ਓਇ, ਲੁੱਚੀ ਦੇ ਪੁਤ, ਮੇਰੇ ਸਾਹਮਣੇ ਏਦਾਂ ਬੋਲਦਾ ਏਂ?

[ਗੰਡੇ ਨੂੰ ਚਪੇੜ ਮਾਰਦਾ ਏ.

ਗੰਡਾ :——————ਸਰਕਾਰ, ਮੈਂ ਮਾਰ ਖਾਣੀ ਤੇ ਨਹੀਂ ਕੀਤੀ ਹੋਈ।
ਹੀਰਾ ਜੀ :——————(ਗੰਡੇ ਨੂੰ ਠੁੱਡਾ ਮਾਰਕੇ ਤੇ ਡੇਗਕੇ) ਬਿਲਕੁਲ ਨਹੀਂ ਹਰਾਮੀ ਕਮੀਨੇ, ਤੂੰ ਕੋਈ ਠੁੱਡੇ ਖਾਣੇ, ਕੀਤੇ ਹੋਏ ਨੇ?
ਲਾਲ :——————ਸ਼ਾਬਾਸ਼ ਮੇਰੇ ਨੌਕਰ, ਤੂੰ ਬਹੁਤ ਲਾਇਕ ਨੌਕਰ ਏਂ,ਮੇਰੇ ਪਸੰਦ ਏਂ।
ਹੀਰਾ ਜੀ :——————ਉਠ ਖਾਂ ਬੱਚੂ, ਮੈਂ ਤੈਨੂੰ ਬੋਲਣ ਦੀ ਤਮੀਜ਼ ਸਿਖਾਨਾਂ ਆਂ, ਲਮਲੇਟ ਹੋਣ ਦੀ ਸਲਾਹ ਹਈ? ਦੱਸਾਂ ਤੈਨੂੰ ਪਤਾ, ਪਰ ਨਹੀਂ ਕੀ ਆਖਣਾ ਏ, ਨਿਕਲ ਜਾ ਇਥੋਂ!

[ਗੰਡੇ ਨੂੰ ਧੱਕਕੇ ਕਢ ਦੇਂਦਾ ਏ

੫੭.