ਪੰਨਾ:ਕਲਾ ਮੰਦਰ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਾਲ :——————ਸ਼ਾਬਾਸ਼, ਸ਼ਾਬਾਸ਼, ਲੈ ਪਹਿਲੇ ਦਿਨ ਦਾ ਇਨਾਮ.........

[ਕੁਝ ਪੈਸੇ ਦੇਦਾ ਏ.
[ਲਹਿਰੀ ਆ ਜਾਂਦਾ ਏ.

ਲਹਿਰੀ :——————ਠਹਿਰਨਾ ੨, ਮੈਂ ਵੀ ਇਹਨੂੰ ਇਨਾਮ ਦੇਣਾ ਏ——ਲੈ ਮੇਰਾ ਟੋਪ!

[ਆਪਣੇ ਸਿਰੋਂ ਲਾਹ ਟੋਪ ਦੇਂਦਾ ਏ.

ਲਾਲ :——————ਆਈਏ ਲਹਿਰੀ ਜੀ ਕੀ ਹਾਲ ਏ?
ਲਹਿਰੀ :——————ਤੈਨੂੰ ਮੇਰਾ ਟੋਪ ਬੜਾ ਸਜੇਗਾ।
ਹੀਰਾ ਜੀ :——————ਉਹ ਕਿਉਂ? ਲਹਿਰੀ!
ਲਹਿਰੀ :——————ਕਿਓਂ? ਮੁਥਾਜ ਦੀ ਮੁਥਾਜੀ ਕੀਤੀ ਏ ਤੂੰ ਇਸ ਟੋਪ ਪਹਿਰਨ ਜੋਗ ਏਂ, ਤੈਨੂੰ ਪਤਾ ਏ ਲਾਲ ਨੇ ਆਪਣੀਆਂ ਦੋ ਧੀਆਂ ਨੂੰ ਦੇਸ ਨਿਕਾਲਾ ਤੇ ਤੀਜੀ ਨੂੰ ਮਰਜੀ ਵਿਰੁਧ ਵਰ ਦਿਤਾ ਏ, ਜੇ ਤੂੰ ਉਸਦੀ ਨੌਕਰੀ ਕਰਨੀ ਏ, ਤਾਂ ਮੇਰਾ ਟੋਪ ਤੇਰੇ ਲਈ ਜ਼ਰੂਰੀ ਏ ਚਾਚਾ ਲਾਲ, ਕੇਹਾ ਚੰਗਾ ਹੁੰਦਾ ਜੇ ਮੇਰੀਆਂ ਦੋ ਧੀਆਂ ਹੁੰਦੀਆਂ ਤੇ ਦੋ ਈ ਟੋਪ ਹੁੰਦੇ।
ਲਾਲ :——————ਓਹ ਕਿਉਂ ਲਹਿਰੀ?

ਲਹਿਰੀ :——————ਓਹ ਇਸ ਲਈ ਕਿ ਜੇ ਮੈਂ ਆਪਣੀ ਜਾਇਦਾਦ ਦੋਹਾਂ ਧੀਆਂ ਨੂੰ ਦੇ ਦੇਂਦਾ ਤਾਂ ਆਪਣੇ ਗੁਜ਼ਾਰੇ ਲਈ ਟੋਪ ਤਾਂ ਰਖ ਲੈਂਦਾ। ਹਛਾ ਹੁਣ ਤੂੰ

੫੮.