ਪੰਨਾ:ਕਲਾ ਮੰਦਰ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੈ ਇਕ ਟੋਪ ਮੇਰਾ ਲੈ ਲੈ ਤੇ ਇਕ ਕਿਸੇ ਹੋਰ ਪਾਸੋਂ ਮੰਗ ਲੈ।
ਲਾਲ :——————ਹੋਸ਼, ਲਹਿਰੀ! ਚਾਬਕ, ਭੁਲ ਤਾਂ ਨਹੀਂ ਗਿਆ?
ਲਹਿਰੀ :——————ਚਾਚਾ ਮੈਂ ਤੈਨੂੰ ਇਕ ਗੀਤ ਸਿਖਾਵਾਂ।
ਲਾਲ :——————ਹੂੰ!
ਲਹਿਰੀ :——————ਲੈ ਸੁਣ:——————

ਪਹਿਲਾ ਕੁੱਤਾ ਜੋ ਕੁੱਤਾ ਪਾਲੇ।
ਦੂਜਾ ਕੁੱਤਾ ਨਾਨਕੇ ਜਾਲੇ।
ਤੀਜਾ ਕੁੱਤਾ ਭੈਣ ਘਰ ਭਾਈ।
ਚੌਥਾ ਕੁੱਤਾ ਸਹੁਰੇ ਘਰ ਜਵਾਈ।
ਪੰਜਵਾਂ ਕੁੱਤਾ ਤੂੰ ਤਿਸ ਨੂੰ ਜਾਣ।
ਮਰਦ ਬੁੱਢਾ ਤੇ ਰੰਨ ਜਵਾਨ।
ਛੇਵਾਂ ਕੁੱਤਾ ਨਿਤ ਪਿਆ ਭਉਂਕੇ।
ਜੀਂਵਦਿਆਂ ਧਨ ਜਣਿਆਂ ਸਉਂਪੇ।
ਬਹੁਤਾ ਬੋਲੇ ਜਾਣੇ ਥੋਹੜਾ।
ਪੈਦਲ ਜਾਏ ਘਰ ਬੰਨ੍ਹੇ ਘੋੜਾ।
ਲੈ ਉਧਾਰ ਤੇ ਪਾੜੇ. ਲੰਗਾਰ।
ਇਹ ਸਭ ਜਾਣ ਕੁੱਤਿਆਂ ਦੀ ਧਾੜ।
ਹੀਰਾ ਛੋਡ ਵਿਹਾਝੇ ਕੱਚ।
ਅੰਨ੍ਹਾ ਮੂਰਖ ਪਾਲੇ ਸੱਪ।

੫੯.