ਇਹ ਵਰਕਾ ਤਸਦੀਕ ਕੀਤਾ ਗਿਆ ਏ
ਆਖੇ ਲਹਿਰੀ ਸੁਣ ਮੇਰੇ ਲਾਲ।
ਫੁੱਲ ਫਲੀ ਬਿਨ ਮੰਦੇ ਹਾਲ।
ਲਾਲ :ਉਹ! ਵੱਡਾ ਗੀਤ ਸੁਣਾਇਆ ਸੂ।
ਲਹਿਰੀ :ਆਹੋ ਜੀ, ਬਿਨਾ ਦਾਮੋਂ ਜੂ ਸੁਣਾਇਆ, ਇਸ 'ਚੋਂ ਤੁਹਾਨੂੰ ਕੁਝ ਨਹੀਂ ਲੱਭਦਾ?
ਲਾਲ :ਕੁਝ ਨਾਂ, ਵਿਚੋਂ ਕੁਝ ਨਾਂ ਈ ਲੱਭਣਾ ਹੋਇਆ।
ਲਹਿਰੀ :ਦੱਸੋ ਜੀ, ਇਸਨੂੰ ਇਸਦਾ ਸਾਲਾਨਾ ਮਾਲੀਆ ਕਿੰਨਾ ਤਰਦਾ ਏ?
ਲਾਲ :ਹੈਤ, ਬੇਵਕੂਫ਼।
ਲਹਿਰੀ :ਹਾਂ ਜੀ, ਬੇਵਕੂਫ਼ ਨੂੰ ਸਭ ਬੇਵਕੂਫ਼ ਈ ਦੀਹਦੇ ਨੇ।
ਲਾਲ :ਓਇ, ਮੈਨੂੰ ਬੇਵਕੂਫ਼ ਕਹਿਨਾ ਏਂ?
ਲਹਿਰੀ :ਸਰਕਾਰ, ਬਾਕੀ ਖ਼ਿਤਾਬ ਤਾਂ ਤੁਸੀ ਦਾਨ ਕਰ ਛਡੇ ਨੇ, ਇਹ ਜਮਾਂਦਰੂ ਹੀ ਸੀ, ਸੋ ਰਹਿੰਦਾ ਏ। ਹਾਂ, ਸਚੀ ਚਾਚਾ ਮੈਨੂੰ ਇਕ ਆਂਡਾ ਦੇਹ, ਮੈਂ ਤੈਨੂੰ ਦੋ ਤਾਜ ਦੇਵਾਂਗਾ!
ਲਾਲ :ਕਿਹੋ ਜੇਹੇ ਤਾਜ?
ਲਹਿਰੀ :ਦੋ ਟੋਟੇ ਕਰਕੇ ਇਕ ਆਂਡੇ ਤੋਂ ਦੋ ਤਾਜ ਬਣਾ ਦਿਆਂਗਾ, ਤੂੰ ਵੀ ਤੇ ਇਉਂ ਈ ਆਪਣਾ ਤਾਜ ਵੰਡਿਆ ਏ। ਹਾਂ, ਤੈਨੂੰ ਇਕ ਉਸਤਾਦ ਰਖਣਾ ਚਾਹੀਦਾ ਏ, ਜੋ ਮੈਨੂੰ ਝੂਠ ਬੋਲਣਾ ਸਿਖਾਵੇ।
੬੦.