ਪੰਨਾ:ਕਲਾ ਮੰਦਰ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਾਲ :——————ਤੇ ਝੂਠ ਦੀ ਸਜ਼ਾ ਨਹੀਂ ਪਤਾ?
ਲਹਿਰੀ :——————ਇਹ ਬੜੀ ਅਜਬ ਗੱਲ ਏ ਕਿ ਜੋ ਮੈਂ ਸਚ ਆਹਨਾਂ ਤਾਂ ਤੇਰੀਆਂ ਧੀਆਂ ਮੈਨੂੰ ਕੁਟਾਉਂਦੀਆਂ ਨੇ ਤੇ ਜੇ ਝੂਠ ਬੋਲਨਾ ਆਂ, ਤਾਂ ਤੁਸੀ ਮਰਾਉਂਦੇ ਓ ਤੇ ਚੁਪ ਰਿਹਾ ਤਾਂ ਉਂਜ ਖੱਲ ਲਹਿੰਦੀ ਏ, ਰਬ ਮੈਨੂੰ ਲਹਿਰੀ ਤਾਂ ਨ ਬਣਾਉਂਦਾ ਹੋਰ ਜੋ ਮਰਜ਼ੀ ਬਣਾ ਦੇਂਦਾ। ਨਾਂ, ਪਰ ਮੈਨੂੰ ਲਾਲ ਬਾਦਸ਼ਾਹ ਤਾਂ ਫੇਰ ਵੀ ਨ ਬਣਾਉਂਦਾ, ਤੂੰ ਤਾਂ ਆਂਡੇ ਦੇ ਦੋ ਟੋਟੇ ਕੀਤੇ ਤੇ ਜ਼ਰਦੀ ਵੀ ਆਪ ਨ ਖਾਧੀ, ਉਹ ਵੇਖ ਤੇਰਾ ਇਕ ਟੋਟਾ ਆਉਂਦਾ ਈ।

[ਗੇਂਦੀ ਆਉਂਦੀ ਏ,

ਲਾਲ :——————ਆ ਬਚੀਏ, ਮੱਥੇ ਤੇ ਤੀਊੜੀ ਕੇਹੀ ਪਾਈ ਆ, ਤੂੰ ਕੁਝ ਚਿਰ ਤੋਂ ਖ਼ਫ਼ੇ ਕਿਉਂ ਰਹਿਨੀ ਏਂ?

ਲਹਿਰੀ :——————ਹਾਂ ਜੀ, ਸਰਕਾਰ ਓਦੋਂ ਚੰਗੀ ਸੀ, ਜਦੋਂ ਇਸ ਦੀ ਤੀਊੜੀ ਦੀ ਸਰਕਾਰ ਨੂੰ ਪਰਵਾਹ ਨਹੀਂ ਸੀ। ਹੁਣ ਚਾਚਾ, ਤੂੰ ਐਉਂ ਏਂ ਜਿਵੇਂ ਸਿਫ਼ਰ ਬਿਨਾਂ ਦਹਾਕੇ ਦੇ, ਤੇਰੇ ਨਾਲੋਂ ਤਾਂ ਹੁਣ ਮੈਂ ਚੰਗਾ ਆਂ, ਮੈਂ ਲਹਿਰੀ ਤਾਂ ਹਾਂ, ਤੂੰ ਕੁਝ ਬੀ ਨਹੀਂ——ਵਾਹ ਮੇਰੇ ਕੁਝ ਨਾਂ——ਹੱਛਾ ਮੈਂ ਚੁਪ ਕਰ ਜਾਂ, (ਗੇਂਦੀ ਨੂੰ) ਤੁਹਾਡੀ ਤੀਊੜੀ ਕੁਝ ਆਖਦੀ ਏ ਭਾਵੇਂ ਤੁਸੀਂ ਮੂੰਹੋਂ ਨਹੀਂ ਉਚਰਦੇ। ਜੀ ਜੀ ਜੀ............

੬੧.