ਪੰਨਾ:ਕਲਾ ਮੰਦਰ.pdf/66

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਨੂੰ ਪਰੂਫ਼ਰੀਡ ਕਰਨ ਦੀ ਜ਼ਰੂਰਤ ਨਹੀਂ ਹੈ


ਜੀਹਦੇ ਹੱਥ ਮਧਾਣੀ, ਓਹ ਕਮਲੀ ਵੀ ਸਿਆਣੀ।
ਹੱਥ ਪੱਥ ਖਾਲੀ ਤੇ ਰੱਬ ਦੇ ਸਵਾਲੀ।

(ਲਾਲ ਵੰਨੇ ਹੱਥ ਕਰਕੇ) ਔਹ ਤਕ ਮਟਰ ਬਿਨ ਫਲੀ-ਸੱਖਣੀ ਸੱਖਣੀ ਦਾਣਾ ਇਕ ਵੀ ਨਾਂ।
ਗੇਂਦੀ :--ਮਹਾਰਾਜ, ਨ ਕੇਵਲ ਇਹ ਲਹਿਰ ਜਿਸਨੂੰ ਤੁਸੀ ਪੂਰੀ ਖੁਲ੍ਹ ਦਿਤੀ ਹੋਈ ਏ, ਸਗੋਂ ਤੁਹਾਡੇ ਸਾਰੇ ਸਾਥੀ, ਨਿਤ ਖੱਜਲ ਖਰਾਬੀ ਕੀਤੀ ਰਖਦੇ ਨੇ ਮੈਂ ਚਿਰ ਤੋਂ ਚਾਹੁੰਦੀ ਸਾਂ ਕਿ ਤੁਹਾਡੇ ਨਾਲ ਗੱਲ ਕਰਾਂ ਤੇ ਇਸ ਦੇ ਠੀਕ ਕਰਨ ਦਾ ਕੋਈ ਉਪਾ ਸੋਚਾਂ ਪਰ ਹੁਣ ਮਾਲੂਮ ਹੁੰਦਾ ਏ ਕਿ ਇਹ ਸਭ ਤੁਹਾਡੀਆਂ ਕਾਰਵਾਈਆਂ ਹੁੰਦੀਆਂ ਨੇ,ਇਸ ਲਈ ਦੇਸ ਵਿਚ ਅਮਨ ਰਖਣ ਵਾਸਤੇ ਜ਼ਰੂਰੀ ਹੋ ਗਿਆ ਏ ਕਿ ਕੋਈ ਉਪਾ ਕੀਤਾ ਜਾਏ ਤੇ ਜੇ ਕਿਸੇ ਉਪਾ ਕੀਤਿਆਂ ਤੁਹਾਨੂੰ ਕੋਈ ਖੇਦ ਪਹੁੰਚੇ ਤਾਂ ਲਾਚਾਰੀ ਏ, ਕੋਈ ਜਾਣ ਬੁਝਕੇ ਤਾਂ ਨਹੀਂ ਕੀਤਾ ਜਾਂਦਾ।
ਲਹਿਰੀ :--ਹਾਂ ਜੀ, ਤੁਸੀ ਜਾਣਦੇ ਈ ਓ:--

ਵਾਗੀ ਪਾਲ ਬਘਿਆੜ ਤਿਆਰ ਕੀਤਾ,
ਹੋਇਆ ਦੁਖ ਜਾਂ ਭੇਡਾਂ ਨੂੰ ਖਾਣ ਲੱਗਾ।

ਲਾਲ :--ਹੈਂ? ਤੂੰ ਸਾਡੀ ਲੜਕੀ ਏਂ?

ਗੇਂਦੀ :--ਭਲਾ, ਕੀ ਫਾਇਦਾ ਇਨ੍ਹਾਂ ਗੱਲਾਂ ਦਾ, ਕੁਝ ਅਕਲ ਨੂੰ ਹੱਥ ਮਾਰੋ, ਜਾਣ ਬੁਝਕੇ ਇੰਜ ਬਣੇ ਰਹਿਣਾ ਠੀਕ ਨਹੀਂ।

੬੨.