ਪੰਨਾ:ਕਲਾ ਮੰਦਰ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰ ਕਵਲਾਂ——ਤੇਰੇ ਭਾਗ——ਕਿੱਡਾ ਵਡਾ ਹੋ ਦਿਸਿਆ——ਉਸ ਵੇਲੇ ਮੇਰੇ ਤਨ-ਬਦਨ ਅੱਗ ਲਗ ਗਈ——ਮੈਨੂੰ ਕੁਝ ਸੁਝ ਨ ਆਇਆ——ਇਕ ਪਲ ਦੀ ਪਲ ਵਿਚ ਮੇਰੇ ਅੰਦਰੋਂ ਸਭ ਪਿਆਰ ਉਡ ਗਿਆ——ਓ ਲਾਲ,ਲਾਲ ਤੇਰੀ ਮਤ ਕਿਸ ਮਾਰ ਲਈ (ਹਥ ਮੱਥੇ ਤੇ ਮਾਰਕੇ) ਹਾਂ, ਪਿੱਟ-ਦੋਹੱਥੜ ਪਿੱਟ ਆਪਣੇ ਕਰਮਾਂ ਨੂੰ——ਬਸ ਚਲੋ ਨਿਕਲ ਚਲੋ ਇਥੋਂ।
ਕੌਰ ਜੀ :——————ਮਹਾਰਾਜ ਮੇਰਾ ਕੀ ਕਸੂਰ——ਮੈਨੂੰ ਤੇ ਪਤਾ ਈ ਨਹੀਂ, ਤੁਹਾਨੂੰ ਕਿਸ ਗਲੇ ਇਤਨਾ ਗੁੱਸਾ ਆਇਆ ਏ?

ਲਾਲ :——————ਏਦਾਂ ਈ ਹੋਵੇਗਾ——ਹੇ ਸ਼ਕਤੀ ਮਾਤਾ! ਸੁਣ, ਪਿਆਰੀ ਦੇਵੀ, ਮੇਰੀ ਬੇਨਤੀ ਕੰਨ ਧਰ ਕੇ ਸੁਣ:——ਇਹ ਨਾਸ਼ੁਕਰੀ ਲੜਕੀ——ਭਾਵ ਮੇਰੀਓ ਈ ਧੀ ਏ; ਪਰ ਇਹ ਇਸ ਜੋਗ ਨਹੀਂ ਕਿ ਇਸਦੇ ਘਰ ਉਲਾਦ ਹੋਵੇ——ਅਕ੍ਰਿਤਘਣ ਉਲਾਦ ਵਧਾਣ ਦਾ ਕੀ ਲਾਭ? ਇਸ ਲਈ ਸੁੰਞੀ ਹੋ ਜਾਏ ਇਸ ਦੀ ਕੁੱਖ, ਸੜ ਜਾਏ ਇਸਦੀ ਰਿਹਮ, ਨ ਇਸ ਨੂੰ ਬਾਲ ਜੰਮੇ ਤੇ ਨ ਇਸ ਚੁੜੇਲ ਦਾ ਕੋਈ ਨਾਂ ਲਏ——ਪਰ ਜੇ ਇਸ ਜਣਦਿਆਂ ਖਾਣੀ ਡੈਣ ਦੇ ਭਾਗੀਂ ਕੋਈ ਬਾਲ ਹੈ ਤਾਂ ਹੇ ਦੇਵੀ, ਨਿਰੀ ਵਿਹੁ ਈ ਇਸ ਦੀ ਕੁਖੇ ਪਾ, ਉਸਦਾ ਇਕ ੨ ਬੋਲ ਕਾਲੇ ਨਾਗ ਦਾ ਡੰਗ ਹੋ ਲੱਗਸ ਤੇ ਇਹ ਬਾਲ ਦੇ ਦੁਖੋਂ ਰੋ ਰੋ ਫਾਹਵੀ ਹੋਵੇ। ਜਿਵੇਂ ਇਸ ਮੇਰੇ ਨਾਲ ਕੀਤੀ ਏ, ਇਸ ਤੋਂ ਸੌ ਗੁਣਾਂ ਵਧ ਇਸ ਨਾਲ

੬੫.