ਪੰਨਾ:ਕਲਾ ਮੰਦਰ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧ਓ ਵਾਹਿਗੁਰੂ ਜੀ ਕੀ ਫ਼ਤਹਿ॥

ਉਥਾਨਕਾ.

ਜੀਵਨ ਦੇ ਕਿਸੇ ਖ਼ਾਸ ਦ੍ਰਿਸ਼੍ਯ ਦੇ ਸ੍ਵਾਂਗ ਦਾ ਨਾਉਂ ਨਾਟਕ ਹੈ। ਜੇਕਰ ਜੀਵਨ ਨੂੰ ਸਮੁੱਚੇ ਤੌਰ ਤੇ ਵੇਖਿਆ ਜਾਵੇ ਤਾਂ ਇਹ ਬਹੁਤ ਸਾਰੀਆਂ ਘਟਨਾਵਾਂ ਦਾ ਇਕ ਵੱਡਾ ਸੰਗ੍ਰਹਿ ਹੈ, ਜਿਸ ਦੀ ਪੂਰੀ ਪੂਰੀ ਨਕਲ ਉਤਾਰਨੀ ਅਸੰਭਵ ਹੈ। ਇਸ ਦੇ ਇਲਾਵਾ ਜੀਵਨ ਵਿਚ ਬਹੁਤ ਸਾਰੀਆਂ ਘਟਨਾਵਾਂ ਅਜਿਹੀਆਂ ਮਾਮੂਲੀ ਤੇ ਬੇ-ਰਸੀਆਂ ਹੁੰਦੀਆਂ ਹਨ ਕਿ ਉਨ੍ਹਾਂ ਦੀ ਕੀਤੀ ਹੋਈ ਨਕਲ ਕਿਸੇ ਵੀ ਵੇਖਣਹਾਰੇ ਨੂੰ ਪਸੰਦ ਨਹੀਂ ਆ ਸਕਦੀ, ਤੇ ਜਿਸ ਨਾਟਕ ਵਿਚ ਅਜਿਹੀਆਂ ਬੇ-ਰਸੀਆਂ ਘਟਨਾਵਾਂ ਹੋਣਗੀਆਂ ਉਸ ਨਾਟਕ ਦੀ ਆਪਣੀ ਜ਼ਿੰਦਗੀ ਥੋੜੀ ਤੇ ਬਹੁਤ ਘਟੀਆ ਦਰਜੇ ਦੀ ਗਿਣੀ ਜਾਵੇਗੀ। ਇਸ ਲਈ ਨਾਟਕ ਦੇ ਲਿਖਾਰੀ ਹਮੇਸ਼ਾਂ ਜੀਵਨ ਦੀਆਂ ਉਨ੍ਹਾਂ ਘਟਨਾਵਾਂ ਨੂੰ ਪੇਸ਼ ਕਰਦੇ ਹਨ, ਜਿਹੜੀਆਂ ਬਹੁਤ ਰਸ-ਦਾਇਕ ਹੋਣ ਤੇ ਜੋ ਇਨਸਾਨੀ ਜਜ਼ਬਾਤ ਦੇ ਬਹੁਤ ਨਾਜ਼ਕ ਪਹਿਲੂਆਂ ਤੇ