ਸਮੱਗਰੀ 'ਤੇ ਜਾਓ

ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੱਚ ਸ਼ਰ੍ਹਾ ਤਰੀਕਤ ਫੋਲੇ ਹੈ।
ਗੱਲ ਚੌਥੇ-ਪਦ ਦੀ ਖੋਲ੍ਹੇ ਹੈ।
ਜਿਹਾ ਸ਼ਰ੍ਹਾ ਤਰੀਕਤ ਹਾਰੇ ਨੂੰ।
ਚੁੱਪ ਕਰਕੇ.....

ਟੂਣੇ ਕਾਮਨ ਕਰਕੇ ਨੀ ਮੈਂ ਪਿਆਰਾ ਯਾਰ
ਮਨਾਵਾਂਗੀ



ਟੂਣੇ ਕਾਮਨ ਕਰਕੇ ਨੀ ਮੈਂ
ਪਿਆਰਾ ਯਾਰ ਮਨਾਵਾਂਗੀ।

ਇਸੇ ਟੂਣੇ ਨੂੰ ਪੜ ਫੂਕਾਂਗੀ
ਸੂਰਜ ਅਗਨ ਜਲਾਵਾਂਗੀ।
ਟੂਣੇ ਕਾਮਨ.....

ਅੱਖੀਆਂ ਕਾਜਲ ਕਾਲੇ ਬਾਦਲ
ਭਵਾਂ ਸੇ ਆਗ ਲਗਾਵਾਂਗੀ।
ਟੂਣੇ ਕਾਮਨ.....

ਔਰ ਬਸਾਤ ਨਹੀਂ ਕੁਛ ਮੇਰੀ
ਜੋਬਨ ਧੜੀ ਗੁੰਦਾਵਾਂਗੀ।
ਟੂਣੇ ਕਾਮਨ.....

ਸੱਤ ਸਮੁੰਦਰ ਦਿਲ ਦੇ ਅੰਦਰ
ਦਿਲ ਸੇ ਲਹਿਰ ਉਠਾਵਾਂਗੀ
ਟੂਣੇ ਕਾਮਨ.....

ਬਿਜਲੀ ਹੋ ਕਰ ਚਮਕ ਡਰਾਵਾਂ
ਮੈਂ ਬਾਦਲ ਘਿਰ ਘਿਰ ਆਵਾਂਗੀ।
ਟੂਣੇ ਕਾਮਨ.....

101