ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/124

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਇਹਨਾਂ ਅੱਖੀਆਂ ਲਾਲ ਵੰਜਾਇਆ।
ਰਾਂਝਾ.....

ਏਸ ਜੋਗੀ ਦੀ ਕੀ ਨਿਸ਼ਾਨੀ
ਕੰਨ ਵਿੱਚ ਮੁੰਦਰਾਂ ਗਲ ਵਿਚ ਗਾਨੀ
ਸੂਰਤ ਇਸ ਦੀ ਯੂਸਫ ਸਾਨੀ।
ਏਹਾ ਅਲਵੋਂ ਅਹਿਦ ਬਣਾਇਆ।
ਰਾਂਝਾ......

ਰਾਂਝਾ ਜੋਗੀ ਤੇ ਮੈਂ ਜੋਗਿਆਣੀ
ਇਸ ਦੀ ਖਾਤਰ ਭਰਸਾਂ ਪਾਣੀ।
ਐਵੇਂ ਪਿਛਲੀ ਉਮਰ ਵਿਹਾਣੀ ਏਵੇਂ
ਹੁਣ ਮੈਨੂੰ ਭਰਮਾਇਆ।
ਰਾਂਝਾ ਜੋਗੀੜਾ ......

ਬੁਲ੍ਹਾ ਸ਼ਹੁ ਦੀ ਇਹ ਗਲ ਬਣਾਈ।
ਪ੍ਰੀਤ ਪੁਰਾਣੀ, ਸ਼ੋਰ ਮਚਾਈ।
ਇਹ ਗਲ ਕੀਕੂੰ ਛਪ ਛਪਾਈ।
ਨੀ ਤਖਤ ਹਜ਼ਾਰਿਓਂ ਧਾਇਆ। ਰਾਂਝਾ ਜੋਗੀੜਾ ਬਣ ਆਇਆ।

ਹਜਾਬ ਕਰੇਂ ਦਰਵੇਸ਼ੀ ਕੋਲੋਂ

ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ
ਗਲ ਅਲਫੀ ਸਰ ਪਾ ਬਰਹਨਾ ਭਲਕੇ ਰੂਪ ਵਟਾਵੇਂਗਾ।

ਇਸ ਲਾਲਚ ਨਫਸਾਨੀ ਕੋਲੋਂ ਓੜਕ ਮੋਨ ਮਨਾਵੇਂਗਾ
ਘਾਟ ਜ਼ਕਾਤ ਮੰਗਣਗੇ ਪਿਆਰੇ ਕਹੋ ਕੀਹ ਅਮਲ ਦਿਖਾਵੇਂਗਾ
ਜਦ ਬਨੇਗੀ ਸਰ ਪਰ ਭਾਰੀ ਅਗੋਂ ਕੀ ਬਤਲਾਵੇਂਗਾ
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ

ਜੈਸੀ ਕਰਨੀ ਵੈਸੀ ਭਰਨੀ ਪ੍ਰੇਮ ਨਗਰ ਵਰਤਾਰਾ ਏ
ਐਥੇ ਦੋਜ਼ਖ ਕੱਟ ਤੂੰ ਦਿਲਬਰ ਉਥੇ ਖੁਲ੍ਹ ਬਹਾਰ ਏ

122