ਸ਼ਹਿਰੋਂ ਬਾਹਰ ਜੰਗਲ ਵਾਸਾ ਓਥੇ ਡੇਰਾ ਲਾਵੇਂਗਾ
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ
ਮੋਏ ਤਾਂ ਰੋਜ਼ ਹਸ਼ਰ ਨੂੰ ਉੱਠਣ ਆਸ਼ਿਕ ਨਾ ਮਰ ਜਾਵੇਗਾ
ਵੱਡੀ ਨਸੀਹਤ ਕਰਨਾ ਹਾਂ ਜੇ ਸੁਨ ਕਰ ਦਿਲ ਪਰ ਲਾਵੇਂਗਾ
ਜੇ ਤੂੰ ਮਰੇਂ ਮਰਨ ਤੋਂ ਅੱਗੇ ਮਰਨੇ ਦਾ ਮੁੱਲ ਪਾਵੇਂਗਾ
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ
ਜਾਂ ਰਾਹ ਸਰਾ ਦਾ ਪਕਰੇਂਗਾ, ਤੂੰ ਉਟ ਮੁਹੰਮਦੀ ਹੋਵੇਗੀ
ਕਹਿੰਦੇ ਨੇ ਪਰ ਕਰਦੇ ਨਾਹੀਂ ਏਹੋ ਖ਼ਲਕਤ ਰੋਵੇਗੀ
ਸੁੱਤਿਆ ਤੈਨੂੰ ਕੌਨ ਜਗਾਵੇ ਜਾਗਦਿਆਂ ਪਛਤਾਵੇਂਗਾ
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ
ਐਂਵੇ ਉਮਰ ਗਵਾਈ ਓ ਗਤ ਅਕਬਤ ਚਾ ਰੂੜ੍ਹਾਈ ਏ
ਲਾਲਚ ਕਰਕੇ ਦੁਨੀਆਂ ਉੱਤੇ ਸਫੈਦੀ ਮੂੰਹ ਤੇ ਆਈ ਏ
ਅਜੇ ਵੀ ਸਮਝ ਜੇ ਤਾਇਬ ਹੋਵੇਂ ਤਾ ਅਸ਼ਨਾ ਸਦਾਵੇਂਗਾ
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ
ਬੁੱਲ੍ਹਾ ਸ਼ੌਹ ਦੇ ਚਲਨਾ ਈਂ ਤੇ ਚੱਲ ਕੇਹਾ ਚਿਰ ਲਾਇਆ ਈ
ਜੱਕੋ ਤੱਕੋ ਕੀਹ ਕਰਨੇ ਜਾਂ ਵਤਨੋਂ ਦਫਤਰ ਆਇਆ ਈ
ਵਾਚਦਿਆਂ ਖਤੂ ਅਕਲ ਗਈ ਸਬ ਰੋ ਰੋ ਹਾਲ ਵੰਜਾਵੇਂਗਾ
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ
ਦਰਵੇਸ਼ੀ ਸੇ ਤੁ ਕਤਰਾਏ
ਦਰਵੇਸ਼ੀ ਸੇ ਤੂ ਕਤਰਾਏ ਕਬ ਤਕ ਹੁਕਮ ਚਲਾਏਗਾ
ਅਲਫੀ ਗਲੇ ਮੇਂ ਸਰ ਹੈ ਬਰਹਨਾ ਕਲ ਕਿਆ ਰੂਪ ਬਨਾਏਗਾ
ਇਸ ਇਨਸਾਨੀ ਲਾਲਚ ਸੇ ਤੂ ਆਖਿਰ ਧੋਕਾ ਖਾਏਗਾ
ਘਾਟ ਪਰ ਭਾੜਾ ਮਾਂਗੇਗੇ ਤੋਂ ਫਿਰ ਤੂ ਕਿਆ ਕਰ ਪਾਏਗਾ
124