ਜੰਗਲ ਜੂਹਾਂ ਦੇ ਵਿਚ ਰੁਲਦਾ।
ਹੈ ਕੋਈ ਅੱਲਾ ਦੇ ਵੱਲ ਭੁਲਦਾ,
ਅਸਲ ਹਕੀਕਤ ਖ਼ਬਰ ਨਾ ਕਾਈ।
ਆਓ ਸਈਓ ਰਲ ਦਿਓ ਨੀ ਵਧਾਈ।
ਬੁਲ੍ਹੇ ਸ਼ਾਹ ਇਕ ਸੌਦਾ ਕੀਤਾ,
ਪੀਤਾ ਜ਼ਹਿਰ ਪਿਆਲਾ ਪੀਤਾ।
ਨਾ ਕੁਝ ਲਾਹਾ ਟੋਟਾ ਲੀਤਾ,
ਦਰਦ ਦੁੱਖਾਂ ਦੀ ਗਠੜੀ ਚਾਈ।
ਆਓ ਸਈਓ ਰਲ ਦਿਓ ਨੀ ਵਧਾਈ।
ਆ ਸੱਜਨ ਗਲ ਲੱਗ ਅਸਾਡੇ
ਸੁੱਤਿਆਂ ਬੈਠਿਆਂ ਕੁਝ ਨਾ ਡਿੱਠਾ, ਜਾਗਦਿਆਂ ਸ਼ਹੁ ਪਾਇਓ ਈ।
ਕੁੰਮ-ਬਿ-ਇਜ਼ਨੀ ਸ਼ਮਸ ਬੋਲੇ, ਉਲਟਾ ਕਰ ਲਟਕਾਇਓ ਈ।
ਇਸ਼ਕਨ ਇਸ਼ਕਨ ਜੱਗ ਵਿਚ ਹੋਈਆਂ, ਦੇ ਦਿਲਾਸ ਬਿਠਾਇਓ ਈ।
ਮੈਂ ਤੈਂ ਕਾਈ ਨਹੀਂ ਜੁਦਾਈ, ਫਿਰ ਕਿਉਂ ਆਪ ਛੁਪਾਇਓ ਈ।
ਮੱਝੀਆਂ ਆਈਆਂ ਮਾਹੀ ਨਾ ਆਇਆ, ਫੂਕ ਬ੍ਰਿਹੋਂ ਡੁਲਾਇਓ ਈ।
ਏਸ ਇਸ਼ਕ ਦੇ ਵੇਖੋ ਕਾਰੇ, ਯੂਸਫ਼ ਖੂਹ ਪਵਾਅਿਓ ਈ।
ਵਾਂਗ ਜ਼ੁਲੈਖਾ ਵਿਚ ਮਿਸਰ ਦੇ, ਘੁੰਗਟ ਖੋਲ੍ਹ ਰੁਲਾਇਓ ਈ।
ਰੱਬ-ਇ-ਅਰਨੀ ਮੂਸਾ ਬੋਲੇ, ਤਦ ਕੋਹ-ਤੂਰ ਜਲਾਇਓ ਈ।
ਲਨਤਰਾਨੀ ਝਿੜਕਾਂ ਵਾਲਾ, ਆਪੇ ਹੁਕਮ ਸੁਣਾਇਓ ਈ।
ਇਸ਼ਕ ਦੀਵਾਨੇ ਕੀਤਾ ਨੀ, ਦਿਲ ਯਤੀਮ ਬਣਾਇਓ ਈ।
ਬੁਲ੍ਹਾ ਸ਼ੌਹ ਘਰ ਵੱਸਿਆ ਆ ਕੇ, ਸ਼ਾਹ ਅਨਾਇਤ ਪਾਇਓ ਈ।
ਆ ਸੱਜਣ ਗਲ ਲੱਗ ਅਸਾਡੇ ਕੇਹਾ ਝੇੜਾ ਲਾਇਓ ਈ।
14