ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਦੁੱਖ ਜਾ ਕਹੂੰ ਕਿਸ ਆਗੇ



ਇਹ ਦੁੱਖ ਜਾ ਕਹੂੰ ਕਿਸ ਆਗੇ,
ਰੁਮ ਰੁਮ ਘਾ ਪ੍ਰੇਮ ਕੇ ਲਾਗੇ। ਟੇਕ।
ਸਿਕਤ ਸਿਕਤ ਹੈ ਰੈਣ ਵਿਹਾਸੀ,
ਹਮਰੇ ਪੀਆ ਨੇ ਪੀੜ ਨ ਜਾਣੀ।
ਬਿਲਕਤ ਬਿਲਕਤ ਰੈਣ ਵਿਹਾਣੀ,
ਹਾਸੇ ਦੀ ਗਲ ਪੈ ਗਈ ਫਾਂਸੀ।
ਇਕ ਮਰਨਾ ਦੂਜਾ ਜਗ ਦੀ ਹਾਂਸੀ,
ਕਰਤ ਫਿਰਤ ਨਿੱਤ ਮੋਹੀ ਰੇ ਮੋਹੀ।
ਕੌਣ ਕਰੇ ਮੋਹੇ ਸੇ ਦਿਲਜੋਈ,
ਸ਼ਾਮ ਪੀਆ ਮੈਂ ਦੇਤੀ ਤੂੰ ਰੋਈ।
ਦੁੱਖ ਜਗ ਕੇ ਮੋਹੇ ਪੂਛਣ ਆਏ,
ਜਿਨ ਕੇ ਪੀਆ ਪਰਦੇਸ ਸਿਧਾਏ।
ਨਾ ਪੀਆ ਆਏ ਨਾ ਪੀਆ ਆਏ,
ਇਹ ਦੁੱਖ ਜਾ ਕਹੂੰ ਕਿਸ ਜਾਏ।
ਬੁਲ੍ਹਾ ਸ਼ਾਹ ਘਰ ਆ ਪਿਆਰਿਆ,
ਇਕ ਘੜੀ ਕੇ ਕਰਨ ਗੁਜ਼ਾਰਿਆ।
ਇਹ ਦੁੱਖ ਜਾ ਕਹੂੰ ਕਿਸ ਆਗੇ,
ਰੁਮ ਰੁਮ ਘਾ ਪ੍ਰੇਮ ਕੇ ਲਾਗੇ।

ਇਕ ਅਲਫ਼ ਪੜ੍ਹੋ ਛੂਟਕਾਰ ਏ


ਇਕ ਅਲਫ ਪੜ੍ਹੋ ਛੁੱਟਕਾਰ ਏ। ਟੇਕ।
ਇਕ ਅਲਫ਼ੋੋਂ ਦੋ ਤਿੰਨ ਚਾਰ ਹੋਏ, ਫਿਰ ਲੱਖ ਕਰੋੜ ਹਜ਼ਾਰ ਹੋਏ।
ਫਿਰ ਓਥੋਂ ਬਾਝ ਸ਼ੁਮਾਰ ਹੋਏ, ਹਿਕ ਅਲਫ਼ ਦਾ ਨੁਕਤਾ ਨਿਆਰਾ ਏ।

18