ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/37

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਕੱਤ ਕੁੜੇ ਨਾ ਵੱਤ ਕੁੜੇ

 

ਕੱਤ ਕੂੜੇ ਨਾ ਵੱਤ ਕੁੜੇ, ਛੱਲੀ ਲਾਹ ਭੜੋਲੇ ਘੱਤ ਕੁੜੇ। ਟੇਕ।
ਜੇ ਪੂਣੀ ਪੂਣੀ ਕੱਤੇਂਗੀ, ਤਾਂ ਨੰਗੀ ਮੂੂਲ ਨਾ ਵੱਤੇਂਗੀ।
ਸੌਹਰਿਆਂ ਦੇ ਜੇ ਕੱਤੇਂਗੀ, ਤਾਂ ਕਾਗ ਮਾਰੇਗਾ ਝੁੁੱੱਟ ਕੁੜੇ।
ਵਿਚ ਗ਼ਫ਼ਲਤ ਜੇ ਤੈੈਂ ਦਿਨ ਜਾਲੇ, ਕੱਤ ਕੇ ਕੁਝ ਨ ਲਿਉ ਸੰਭਾਲੇ।
ਬਾਝੋੋਂ ਗੁਣ ਸ਼ਹੁ ਆਪਣੇ ਨਾਲੇ, ਤੇਰੀ ਕਿਉਂਕਰ ਹੋਸੀ ਗੱਤ ਕੁੜੇ।
ਮਾਂ ਪਿਓ ਤੇਰੇ ਗੰਢੀਂ ਪਾਈਆਂ, ਅਜੇ ਨਾ ਤੈਨੂੰ ਸੁਰਤਾਂ ਆਈਆਂ।
ਦਿਨ ਥੋੜੇ ਤੇ ਚਾਅ ਮੁਕਾਈਆਂ, ਨਾ ਆਸੇਂ ਪੇਕੇ ਵੱਤ ਕੁੜੇ।
ਜੇ ਦਾਜ ਵਿਹੂੂਣੀ ਜਾਵੇਂਗੀ, ਤਾਂ ਕਿਸੇ ਭਲੀ ਨਾ ਭਾਵੇਂਗੀ।
ਓਥੇ ਸ਼ਹੁ ਨੂੰ ਕਿਵੇਂ ਰੀਝਾਵੇਂਗੀ, ਕੁਝ ਲੈ ਫ਼ਕਰਾਂ ਦੀ ਮੱਤ ਕੁੜੇ।
ਤੇਰੇ ਨਾਲ ਦੀਆਂ ਦਾਜ ਰੰਗਾਏ ਨੀ, ਓਹਨਾਂ ਸੂਹੇ ਸਾਲੂ ਪਾਏ ਨੀ।
ਤੂੰ ਪੈਰ ਉਲਟੇ ਕਿਉਂ ਚਾਏ ਨੀ, ਜਾ ਓਥੇ ਲੱਗੀ ਤੱਤ ਕੁੜੇ।
ਬੁਲ੍ਹਾ ਸ਼ਹੁ ਘਰ ਆਪਣੇ ਆਵੇੇ, ਚੂੜਾ ਬੀੜਾ ਲੋਭ ਸੁਹਾਵੇ।
ਗੁਣ ਹੋਸੀ ਤਾਂ ਗਲੇ ਲਗਾਵੇ, ਨਹੀਂ ਰੋਸੋਂ ਨੈਣੀਂਂ ਰੱਤ ਕੁੜੇ।

 

ਕਦੀ ਆਪਣੀ ਆਖ ਬੁਲਾਉਗੇ

 

ਕਦੀ ਆਪਣੀ ਆਖ ਬੁਲਾਉਗੇ। ਟੇਕ।
ਮੈਂ ਬੇਗੁਣ ਕਿਆ ਗੁਣ ਕੀਆ ਹੈ, ਤਨ ਪੀਆ ਹੈ ਮਨ ਪੀਆ ਹੈ।
ਉਹ ਪੀਆ ਸੁ ਮੇਰਾ ਜੀਆ ਹੈ, ਪੀਆ ਪੀਆ ਸੇ ਰਲ ਮਿਲ ਜਾਉਗੇ।
ਮੈਂ ਫ਼ਾਨੀ ਆਪ ਕੋ ਦੁਰ ਕਰਾਂ, ਤੈੈ ਬਾਕੀ ਆਪ ਹਜ਼ੂੂਰ ਕਰਾਂ।
ਜੇ ਅਜ਼ਹਰ ਵਾਂਙ ਮਨਸੂਰ ਕਰਾਂ, ਖੜ ਸੂਲੀ ਪਕੜ ਚੜ੍ਹਾਉਗੇ।
ਮੈਂ ਜਾਗੀ ਸਭ ਜਗ ਸੋਇਆ ਹੈ, ਖੁਲੀ ਪਲਕ ਤਾਂ ਉਠ ਕੇ ਰੋਇਆ ਹੈ।
ਜੁਜ਼ ਹਸਤੀ ਕਾਮ ਨਾ ਹੋਇਆ ਹੈ, ਕਦੀ ਮਸਤ-ਅਲੱਸਤ ਬਣਾਉਗੇ।
ਜਦ ਅਨਹਦ ਬਣ ਦੇ ਨੈਣ ਧਰੇ, ਅੱਗੇ ਸਿਰ ਬਿਨ ਧੜਕੇ ਲਾਖ ਖੜੇੇ

35