ਮੂਤੂ ਕਬਲ-ਅੰਤ ਮੂਤੂ ਹੋਇਆ, ਮੋਇਆਂ ਨੂੰ ਫੇਰ ਜਵਾਲੀ ਓ ਯਾਰ।
ਬੁਲ੍ਹਾ ਸ਼ੌਹ ਮੇਰੇ ਘਰ ਆਇਆ, ਕਰ ਕਰ ਨਾਚ ਵਖਾਲੀ ਓ ਯਾਰ।
ਝੱਬ ਸੁੱਖ ਦਾ ਸੁਨੇਹੜਾ ਲਿਆਵੀਂ ਵੇ
ਝੱਬ ਸੁੱਖ ਦਾ ਸੁਨੇਹੜਾ ਲਿਆਵੀਂ ਵੇ, ਪਾਂਧੀਆ ਹੋ। ਟੇਕ।
ਮੈਂ ਦੁਬੜੀ ਮੈਂ ਕੁੜੀ ਹੋਈ ਹੋਈਆਂ।
ਮੇਰੇ ਦੁਖੜੇ ਸਭ ਬਤਲਾਵੀਂ ਵੇ, ਪਾਂਧੀਆ ਹੋ।
ਝੱਬ ਸੁੱਖ ਦਾ ਸੁਨੇਹੜਾ ਲਿਆਵੀਂ ਵੇ, ਪਾਂਧੀਆ ਹੋ।
ਖੁਲ੍ਹੀ ਲਿਟ ਗਲ, ਹੱਥ ਪਰਾਂਦਾ।
ਇਹ ਕਹਿੰਦਿਆਂ ਨਾ ਸ਼ਰਮਾਵੀ ਵੇ, ਪਾਂਧੀਆ ਵੇ।
ਝੱਬ ਸੁੱਖ ਦਾ ਸੁਨੇਹੜਾ ਲਿਆਵੀਂ ਵੇ, ਪਾਂਧੀਆ ਹੋ।
ਯਾਰਾਂ ਲਿਖ ਕੇ ਕੜਾਬਤ ਭੇਜੀ।
ਕਿਸੇ ਗੋਸ਼ੇ ਬਹਿ ਸਮਝਾਵੀਂ ਵੇ ਪਾਂਧੀਆ ਹੋ।
ਝੱਬ ਸੁੱਖ ਦਾ ਸੁਨੇਹੜਾ ਲਿਆਵੀਂ ਵੇ, ਪਾਂਧੀਆ ਹੋ।
ਬੁਲ੍ਹਾ ਸ਼ਹੁ ਦੀਆਂ ਮੁੜਨ ਮੁਹਾਰਾਂ।
ਲੈ ਪੱਤੀਆਂ ਤੂੰ ਝੱਬ ਧਾਵੀਂ ਵੇ, ਪਾਂਧੀਆਂ ਹੋ।
ਝੱਬ ਸੁੱਖ ਦਾ ਸੁਨੇਹੜਾ ਲਿਆਵੀਂ ਵੇ, ਪਾਂਧੀਆਂ ਹੋ।
ਟੁਕ ਬੁਝ ਕੌਣ ਛਪ ਆਇਆ ਏ
ਟੁਕ ਬੂਝ ਕੌਣ ਛਪ ਆਇਆ ਏ, ਕਿਸੇ ਭੇਖੀ ਭੇਖ ਵਟਾਇਆ ਏ। ਟੇਕ।
ਜਿਸ ਨਾ ਦਰਦ ਦੀ ਬਾਤ ਕਹੀ, ਉਸ ਪਰੇਮ ਨਗਰ ਨਾ ਝਾਤ ਪਈ।
ਉਹ ਡੁੱਬ ਮੋਈ ਸਭ ਘਾਤ ਗਈ, ਉਸ ਕਿਉਂ ਚੰਦਰੀ ਨੇ ਜਾਇਆ ਏ।
ਟੂਕ ਬੂਝ ਕੌਣ ਛਪ ਆਇਆ ਏ।
ਮਾਨਿੰਦ ਪਲਾਸ ਬਣਾਇਉ ਈ, ਮੇਰੀ ਸੂਰਤ ਚਾ ਲਖਾਇਉ ਈ।
51