ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ਼ਕ ਰੁਹੇਲਾ ਨਾਹੀਂ ਛੱਪਦਾ, ਅੰਦਰ ਧਰਿਆ ਬੰਨੀਂ ਨੱਚਦਾ।
ਮੈਨੂੰ ਦਿਉ ਸੁਨੇਹੜਾ ਸੱਚ ਦਾ, ਮੇਰੀ ਕਰੋ ਕੋਹੀ ਗ਼ਮਖ਼ਵਾਰੀ।
ਮੈਂ ਕੀ ਮਿਹਰ ਮੁਹੱਬਤ ਜਾਣਾ, ਸੱਈਆਂ ਕਰਦੀਆਂ ਜ਼ੋਰ ਧਿਙਾਾਣ।
ਗਲਗਲ ਮੇਵਾ ਕੀ ਹਦਵਾਣਾ, ਕੀ ਕੋਈ ਵੈਦ ਪਸਾਰੀ।
ਨੌਸ਼ੋਹ ਜਿਸ ਦਾ ਬਾਂਸ ਬਰੇਲੀ, ਟੂਟੀ ਡਾਲੋਂਂ ਰਹੀ ਇਕੇਲੀ।
ਕੂਕੇ ਬੇਲੀ ਬੇਲੀ ਬੇਲੀ, ਉਹਦੀ ਕਰੇ ਕੋਈ ਦਿਲਦਾਰੀ।
ਬੁਲ੍ਹਾ ਸ਼ੌਹ ਦੇ ਜੇ ਮੈਂ ਜਾਵਾਂ, ਆਪਣਾ ਸਿਰ ਧੜ ਫੇਰ ਨਾ ਪਾਵਾਂ।
ਓਥੇ ਜਾਵਾਂ ਫੇਰ ਨਾ ਆਵਾਂ, ਏਥੇ ਐਵੇਂ ਉਮਰ ਗੁਜ਼ਾਰੀ।

ਤੂਹੀਉਂ ਹੈਂ ਮੈਂ ਨਾਹੀਂ ਵੇ ਸੱਜਣਾਂਂ



ਤੂਹੀਉਂ ਹੈਂ ਮੈਂ ਨਾਹੀਂ ਵੇ ਸੱਜਣਾ, ਤੂਹੀਉਂ ਹੈਂ ਮੈਂ ਨਾਹੀਂ।
ਖੋਲੇ ਦੇ ਪਰਛਾਵੇਂ ਵਾਂਙੂੂ, ਘੁਮ ਰਿਹਾ ਮਨ ਮਾਹੀਂ।
ਜਾਂ ਬੋਲਾਂ ਤੂੰ ਨਾਲੇ ਬੋਲੇਂ, ਚੁੱਪ ਰਹਵਾਂ ਮਨ ਮਾਹੀਂ।
ਜੇ ਸੌਵਾਂ ਤੇ ਨਾਲੇ ਸੌਵੇਂ, ਜੇ ਤੁਰਾਂ ਤੂੰ ਰਾਹੀਂ।
ਬੁਲ੍ਹਾ ਸ਼ੌਹ ਘਰ ਆਇਆ ਮੇਰੇ, ਜਿੰਦੜੀ ਘੋਲ ਘੁਮਾਈਂ।
ਤੂਹੀਉਂ ਹੈਂ ਮੈਂ ਨਾਹੀਂ ਵੇ ਸੱਜਣਾ, ਤੁਹੀਉ ਹੈਂ ਮੈਂ ਨਾਹੀਂ।

ਤੇਰੇ ਇਸ਼ਕ ਨਚਾਈਆਂਂ



ਤੇਰੇ ਇਸ਼ਕ ਨਚਾਈਆਂਂ ਕਰ ਥਈਆ ਥਈਆ। ਟੇਕ।
ਤੇਰੇ ਇਸ਼ਕ ਨੇ ਡੇਰਾ ਮੇਰੇ ਅੰਦਰ ਕੀਤਾ।
ਭਰ ਕੇ ਜ਼ਹਿਰ ਪਿਆਲਾ ਮੈਂ ਤਾਂ ਆਪੇ ਪੀਤਾ।
ਝਬਦੇ ਬਹੁੜੀ ਵੇ ਤਬੀਬਾ ਨਹੀਂ ਤੇ ਮੈਂ ਮਰ ਗਈਆਂ।
ਤੇਰੇ ਇਸ਼ਕ ਨਚਾਈਆ ਕਰ ਥਈਆ ਥਈਆ।
ਛੁਪ ਗਿਆ ਵੇ ਸੂਰਜ ਬਾਹਰ ਰਹਿ ਗਈਆ ਲਾਲੀ।

56