ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੜ੍ਹਨ ਸੇਤੀ ਸਭ ਮਾਰਨ ਆਹੀਂ, ਬਿਨ ਪੜ੍ਹਿਆਂ ਹੁਣ ਛੱਡਦਾ ਨਹੀਂ।
ਨੀ ਮੈਂ ਮੁੜ ਕੇ ਕਿਤ ਵਲ ਜਾਂ, ਨੀ ਕੁਟੀਚਲ ਮੇਰਾ ਨਾਂ।
ਬੁਲ੍ਹਾ ਸ਼ਹੁ ਕੀ ਲਾਈ ਮੈਨੂੰ, ਮਤ ਕੁਝ ਲੱਗੇ ਉਹ ਹੀ ਤੈਨੂੰ
ਤਦ ਕਰੇਂਗਾ ਤੂੰ ਨਿਆਂ, ਨੀ ਕੁਟੀਚਲ ਮੇਰਾ ਨਾਂ।

ਪੱਤੀਆਂ ਲਿਖਾਂ ਮੈਂ ਸ਼ਾਮ ਨੂੰ



ਪੱਤੀਆਂ ਲਿਖਾਂ ਮੈਂ ਸ਼ਾਮ ਨੂੰ, ਮੈਨੂੰ ਪੀਆ ਨਜ਼ਰ ਨਾ ਆਵੇ। ਟੇਕ।
ਆਂਗਣ ਬਣਾ ਡਰਾਉਣਾ, ਕਿਤ ਬਿਧਿ ਰੈਣ ਵਿਹਾਵੇ।
ਕਾਗ਼ਜ਼ ਕਰੂੰ ਲਿਖ ਦਾਮਨੇ, ਨੈਣ ਆਂਸੂ ਲਾਊਂ।
ਬਿਰਹੋਂ ਜਾਰੀ ਹਉਂ ਜਰੀ, ਦਿਲ ਫੂਕ ਜਲਾਊਂ।
ਪਾਂਧੇ ਪੰਡਤ ਜਗਤ ਕੇ, ਮੈਂ ਪੂਛ ਰਹੀ ਆਂ ਸਾਰੇ।
ਪੋਥੀ ਬੇਦ ਕਿਆ ਦੋਸ਼ ਹੈ, ਜੋ ਉਲਟੇ ਭਾਗ ਹਮਾਰੇ।
ਭਾਈਆ ਵੇ ਜੋਤਸ਼ੀਆ, ਇਕ ਸੱਚੀ ਬਾਤ ਭੀ ਕਹੀਓ।
ਜੇ ਮੈਂ ਹੀਣੀ ਭਾਗ ਦੀ, ਤੁਮ ਚੁੱਪ ਨਾ ਰਹੀਓ।
ਭੱਜ ਸਕਾਂ ਤੇ ਭੱਜ ਜਾਵਾਂ, ਸਬ ਤਜ ਕੇ ਕਰਾਂ ਫ਼ਕੀਰੀ।
ਪਰ ਦੁਲੜੀ, ਤੁਲੜੀ, ਚੌਲੜੀ ਹੈ ਗਲ ਵਿਚ ਪੇਮ ਜ਼ੰਜੀਰੀ।
ਨੀਂਦ ਗਈ ਕਿਤ ਦੇਸ਼ ਨੂੰ, ਉਹ ਭੀ ਵੈਰਨ ਮੇਰੀ।
ਮਤ ਸੁਫਨੇ ਵਿਚ ਮੈਂ ਆਣ ਮਿਲੇ, ਉਹ ਨੀਂਦਰ ਕਿਹੜੀ।
ਰੋ ਰੋ ਜੀਉ ਵਲਾਉਂਦੀਆਂ, ਗ਼ਮ ਕਰਨੀਆਂ ਟੂਣਾ।
ਨੈਣੋਂ ਨੀਰ ਭੀ ਨਾ ਚੱਲਣ, ਕਿਸੇ ਕੀਤਾ ਟੂਣਾ।
ਸਾਜਨ ਤੁਮਾਰੀ ਪ੍ਰੀਤ ਸੇ, ਮੁਝ ਕੋ ਹਾਥ ਕੀ ਆਇਆ।
ਛਤਰ ਸੂਲਾਂ ਸਿਰ ਲਾਇਆ, ਪਰ ਤੇਰਾ ਪੰਥ ਨਾ ਪਾਇਆ।
ਪ੍ਰੇਮ ਨਗਰ ਚੱਲ ਵੱਸੀਏ, ਜਿੱਥੇ ਵੱਸੇ ਕੰਤ ਹਮਾਰਾ।
ਲਿਆ ਸ਼ਹੁ ਤੋਂ ਮੰਗਣੀ ਹਾਂ, ਜੇ ਦਏ ਨਜ਼ਾਰਾ।

59