ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਆਰੇ! ਬਿਨ-ਮਸਲ਼ਤ ਉੱਠ ਜਾਣਾ



ਪਿਆਰੇ! ਬਿਨ-ਮਸਲ਼ਤ ਉੱਠ ਜਾਣਾ, ਤੂੰ ਕਦੀ ਤੇ ਹੋ ਸਿਆਣਾ ਟੇਕ।
ਕਰ ਲੈ ਚਾਵੜ ਚਾਰ ਦਿਹਾੜੇ, ਥੀਸੋਂ ਅੰਤ ਨਿਮਾਣਾ।
ਜੁਲਮ ਕਰੇਂ ਤੇ ਲੋਕ ਸਤਾਵੇਂ, ਛੱਡ ਦੇ ਲੋਕ ਸਤਾਣਾ।
ਜਿਸ ਜਿਸ ਦਾ ਵੀ ਮਾਣ ਕਰੇਂ ਤੂੰ, ਸੋ ਵੀ ਸਾਥ ਨਾ ਜਾਣਾ।
ਸ਼ਹਿਰ-ਖਾਮੋਸ਼ਾਂ ਵੇਖ ਹਮੇਸ਼ਾ, ਜਿਸ ਵਿਚ ਜਗ ਸਮਾਣਾ।
ਭਰ ਭਰ ਪੂਰ ਲੰਘਾਵੇ ਡਾਢਾ, ਮਲਕੁਲ-ਮੌਤ ਮੁਹਾਣਾ।
ਐਥੇ ਹੈਨ ਤਨਡੇ ਸਭ, ਮੈਂ ਅਵਗੁਣਹਾਰ ਨਿਮਾਣਾ।
ਬੁਲ੍ਹਾ ਦੁਸ਼ਮਨ ਨਾਲ ਬਰੇ ਵਿਚ,ਹੈ ਦੁਸ਼ਮਣ ਬੋਲ ਢਾਣਾ।
ਮਹਿਬੂਬ-ਰਬਾਨੀ ਕਰੇ ਰਸਾਈ, ਖੌਫ ਜਾਏ ਮਲਕਾਨਾ।

ਪੀਆ ਪੀਆ ਕਰਤੇ



ਪੀਆ ਪੀਆ ਕਰਤੇ ਹਮੀਂ ਪੀਆ ਹੋਏ, ਅਬ ਪੀਆ ਕਿਸ ਨੂੰ ਕਹੀਏ।
ਹਿਜਰ ਵਸਲ ਹਮ ਦੋਨੋਂ ਛੋੜੇ, ਅਬ ਕਿਸ ਕੇ ਹੋ ਰਹੀਏ।
ਮਜਨੂੰ ਲਾਲ ਦੀਵਾਨੇ 'ਕੂ,ਅਬ ਲੈਲਾ ਹੋ ਰਹੀਏ।
ਬੁਲ੍ਹਾ ਸ਼ੌਹ ਘਰ ਮੇਰੇ ਆਏ, ਅਬ ਕਿਉਂ ਤਾਅਨੇ ਸਹੀਏ।

ਫ਼ਸਮਾ-ਵਜਉਲ-ਅੱਲਾ ਦੱਸਨਾ ਏਂ



ਫ਼ਸਮਾ-ਵਜਉਲ-ਅੱਲਾ ਦੱਸਨਾ ਏਂ ਅੱਜ ਓ ਯਾਰ। ਟੇਕ।
ਘੁੰਘਟ ਖੋਲ੍ਹ ਮੁੱਖ ਵੇਖ ਨਾ ਮੇਰਾ, ਐਬ ਨਮਾਣੀ ਦੇ ਕੱਜ ਓ ਯਾਰ।
ਮੈਂ ਅਣਜਾਣੀ ਤੇਰਾ ਨੇਹੁੰ ਕੀ ਜਾਣਾ, ਲਾਵਣ ਦਾ ਨਹੀਂ ਚੱਜ ਓ ਯਾਰ।
ਹਾਜੀ ਲੋਕ ਮੱਕੇ ਨੂੰ ਜਾਂਦੇ, ਸਾਡਾ ਹੈਂ ਤੂੰ ਹੱਜ ਓ ਯਾਰੋ।

63