ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/77

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮੈਂ ਅਨਤਾਰੂ ਤਰਨ ਨਾ ਜਾਣਾਂ, ਸ਼ਰਮ ਪਈ ਕੁੱਧ ਤਾਰੇ ਨੂੰ।
ਤੇਰਾ ਸਾਨੂੰ ਕੋਈ ਨਹੀਂ ਮਿਲਿਆ, ਲੂੰਡ ਲਿਆ ਜੱਗ ਸਾਰੇ ਨੂੰ।
ਬੁਲ੍ਹਾ ਸ਼ਹੁ ਦੀ ਪ੍ਰੀਤ ਅਨੋਖੀ ਤਾਰੇ ਅਉਗੁਣਹਾਰੇ ਨੂੰ।

ਮੈਂ ਕੁਸੁੰਬੜਾ ਚੁਣ ਚੁਣ ਹਾਰੀਮੈਂ ਕੁਸੁੰਬੜਾ ਚੁਣ ਚੁਣ ਹਾਰੀ। ਟੇਕ।
ਏਸ ਕੁਸੂਬੇ ਦੇ ਕੰਡੇ ਭਲੇਰੇ ਅੜ ਅੜ ਚੁੰਨੜੀ ਪਾੜੀ।
ਏਸ ਕਸੂਬੇ ਦਾ ਹਾਕਮ ਕਰੜਾ ਜ਼ਾਲਮ ਏ ਪਟਵਾਰੀ।
ਏਸ ਕੁਸੂਬੇ ਦੇ ਚਾਰ ਮੁਕੱਦਮ ਮੁਆਮਲਾ ਮੰਗਦੇ ਭਾਰੀ।
ਹੋਰਨਾਂ ਚੁਗਿਆ ਫੁਹਿਆ ਫੁਹਿਆ, ਮੈਂ ਭਰ ਲਈ ਪਟਾਰੀ।
ਚੁੱਗ ਚੁੱਗ ਕੇ ਮੈਂ ਢੇਰੀ ਕੀਤਾ, ਲੱਥੇ ਆਣ ਬਪਾਰੀ।
ਔਖੀ ਘਾਟੀ ਮੁਸ਼ਕਲ ਪੈਂਡਾ, ਸਿਰ ਪਰ ਗਠੜੀ ਭਾਰੀ।
ਅਮਲਾਂ ਵਾਲੀਆਂ ਸਭ ਲੰਘ ਗਈਆਂ, ਰਹਿ ਗਈ ਔਗੁਣਹਾਰੀ।
ਸਾਰੀ ਉਮਰਾ ਖੇਡ ਗਵਾਈ, ਓੜਕ ਬਾਜ਼ੀ ਹਾਰੀ।
ਅਲੱਸਤ ਕਿਹਾ ਜਦ ਅੱਖੀਆਂ ਲਾਈਆਂ, ਹੋਣ ਕਿਉਂ ਯਾਰ ਵਿਸਾਰੀ।
ਇੱਕੋ ਘਰ ਵਿਚ ਵੱਸਦਿਆਂ ਰੱਸਦਿਆਂ ਹੁਣ ਕਿਉਂ ਰਹੀ ਨਯਾਰੀ।
ਮੈਂ ਕਮੀਨੀ ਕੁਚੱਜੀ ਕੋਹਜੀ, ਬੇਗੁਨ ਕੌਣ ਵਿਚਾਰੀ।
ਬੁਲ੍ਹਾ ਸ਼ਹੁ ਦੇ ਲਾਇਕ ਨਾਹੀ, ਸ਼ਾਹ ਅਨਾਇਤ ਤਾਰੀ।

ਮੈਂ ਗੱਲ ਓਥੇ ਦੀ ਕਰਦਾ ਹਾਂਮੈਂ ਗੱਲ ਓਥੇ ਦੀ ਕਰਦਾ ਹਾਂ, ਪਰ ਗੱਲ ਕਰਦਾ ਵੀ ਡਰਦਾ ਹਾਂ। ਟੇਕ।
ਨਾਲ ਰੂਹਾਂ ਦੇ ਲਾਰਾ ਲਾਇਆ, ਤੁਸੀਂ ਚੱਲੋ ਮੈਂ ਨਾਲੇ ਆਇਆ,
ਏਥੇ ਪਰਦਾ ਚਾ ਬਣਾਇਆ, ਮੈਂ ਭਰਮ ਭੁਲਾਇਆ ਫਿਰਦਾ ਹਾਂ।
ਨਾਲ ਹਾਕਮ ਦੇ ਖੇਲ ਅਸਾਡੀ, ਜੇ ਮੈਂ ਮੀਰੀ ਤਾਂ ਮੈਂ ਫਾਡੀ।

75