ਸਮੱਗਰੀ 'ਤੇ ਜਾਓ

ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(4)


ਅਸੀਂ ਬੁਰੀਆਂ ਵੇ ਲੋਕਾ ਬੁਰੀਆਂ,
ਕੋਲ ਨ ਬਹੁ ਵੇ ਅਸੀਂ ਬੁਰੀਆਂ।

ਤੀਰਾਂ ਤੇ ਤਲਵਾਰਾਂ ਕੋਲੋਂ,
ਤਿੱਖੀਆਂ ਨੈਣਾਂ ਦੀਆਂ ਛੁਰੀਆਂ।

ਸੱਜਣ ਅਸਾਡੇ ਪਰਦੇਸ ਸਿਧਾਣੇ,
ਅਸੀਂ ਵਿਦਿਆ ਕਰਕੇ ਮੁੜੀਆਂ।

ਜੇ ਤੂੰ ਤਖ਼ਤ ਹਜ਼ਾਰੇ ਦਾ ਸਾਈਂ,
ਅਸੀਂ ਸਿਆਲਾਂ ਦੀਆਂ ਕੁੜੀਆਂ।

ਕਹੈ ਹੁਸੈਨ ਫ਼ਕੀਰ ਰਬਾਣਾ,
ਲੱਗੀਆਂ ਮੂਲ ਨ ਮੁੜੀਆਂ।

(5)


ਅਹਿਨਿਸਿ ਵਸਿ ਰਹੀ ਦਿਲ ਮੇਰੇ,
ਸੂਰਤਿ ਯਾਰੁ ਪਿਆਰੇ ਦੀ।

ਬਾਗ ਤੇਰਾ ਬਗੀਚਾ ਤੇਰਾ,
ਮੈਂ ਬੁਲਿ ਬੁਲਿ ਬਾਗ ਤਿਹਾਰੇ ਦੀ
ਆਪਣੇ ਸ਼ਹੁ ਨੂੰ ਆਪ ਰੀਝਾਵਾਂ,
ਹਾਜਤਿ ਨਹੀਂ ਪਸਾਰੇ ਦੀ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਥੀਵਾਂ ਖ਼ਾਕੁ ਦੁਆਰੇ ਦੀ।

(6)


ਅਤਣ ਮੈਂ ਕਿਉਂ ਆਈ ਸਾਂ,
ਮੇਰੀ ਤੰਦੁ ਨਾ ਪਈਆ ਕਾਇ।

11