ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(12)


ਆਗੈ ਨੈਂ ਡੂੰਘੀ ਮੈਂ ਕਿਤ ਗੁਣ ਲੰਘਸਾਂ ਪਾਰਿ।

ਰਾਤ ਅੰਨੇਰੀ ਪੰਧਿ ਦੁਰਾਡਾ,
ਸਾਥੀ ਨਹੀਓਂ ਨਾਲਿ।

ਨਾਲਿ ਮਲਾਹ ਦੇ ਅਣ ਬਣ ਹੋਈ,
ਉਹ ਸਚੇ, ਮੈਂ ਕੂੜਿ ਵਿਗੋਈ।
ਕੈ ਦਰਿ ਕਰੀਂ ਪੁਕਾਰ।

ਸਭਨਾਂ ਸਈਆਂ ਸਹੁ ਰਾਵਿਆ,
ਮੈਂ ਰਹਿ ਗਈ ਬੇ ਤਕਰਾਰਿ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਮੈਂ ਰੋਨੀਆਂ ਵਖਤਿ ਗੁਜਾਰਿ।

(13)


ਆਪ ਨੂੰ ਪਛਾਣ ਬੰਦੇ,
ਜੇ ਤੁਧ ਆਪਣਾ ਆਪ ਪਛਾਤਾ।
ਸਾਹਿਬ ਨੂੰ ਮਿਲਣ ਆਸਾਨ ਬੰਦੇ,
ਉੱਚੜੀ ਮਾੜੀ ਸੁਇਨੇ ਦੀ ਸੇਜਾ।
ਹਰ ਬਿਨ ਜਾਣ ਮਸਾਣ ਬੰਦੇ,
ਇਥੇ ਰਹਿਣ ਕਿਸੇ ਦਾ ਨਾਹੀਂ।
ਕਾਹੇ ਕੂੰ ਤਾਣਹਿ ਤਾਣ ਬੰਦੇ।
ਕਹੈ ਹੁਸੈਨ ਫ਼ਕੀਰ ਰੱਬਾਣਾ।
ਫ਼ਾਨੀ ਸਭ ਜਹਾਨ ਬੰਦੇ।

(14)


ਆਸ਼ਕ ਹੋਵੈ ਤਾਂ ਇਸ਼ਕ ਕਮਾਵੈਂ ,
ਰਾਹ ਇਸ਼ਕ ਦਾ ਸੂਈ ਦਾ ਨੱਕਾ,
ਤਾਗਾ ਹੋਵੈਂ ਤਾਂ ਜਾਵੈਂ।

ਬਾਹਿਰ ਪਾਕ ਅੰਦਰ ਆਲੂਦਾ,
ਕਿਆ ਤੂੰ ਸ਼ੇਖ ਕਹਾਵੈਂ।

15