ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/19

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਕਿਥੇ ਨੀ ਤੇਰੇ ਮਾਣਕ ਮੋਤੀ,
ਅਹੁ ਦੇਖ ਜੰਜ ਤੇਰੀ ਆਇ ਖਲੋਤੀ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਪਉ ਸਾਈਂ ਦੇ ਰਾਹਿ।

(17)ਇੱਕ ਦਿਨ ਤੈਨੂੰ ਸੁਪਨਾ ਥੀਸਨਿ,
ਗਲੀਆਂ ਬਾਬਲ ਵਾਲੀਆਂ ਵੋ।
ਉਡਿ ਗਏ ਭਉਰ ਫੁੱਲਾਂ ਦੀ ਕੋਲੋਂ,
ਸਣ ਪਤਰ ਸਣ ਡਾਲੀਆਂ।

ਜਿਤੁ ਤਨਿ ਲੱਗੀ ਸੋਈ ਤਨਿ ਜਾਣੇ
ਹੋਰ ਗੱਲਾਂ ਕਰਨ ਸੁਖਾਲੀਆਂ।

ਰਹੁ ਵੇ ਕਾਜ਼ੀ ਦਿਲ ਨਹੀਂਓ ਰਾਜੀ,
ਗੱਲਾਂ ਹੋਈਆਂ ਤਾਂ ਹੋਵਣਿ ਵਾਲੀਆਂ।

ਸੇਤੀ ਰਾਤੀ ਲੇਖੈ ਪਉਸਨਿ,
ਜੋ ਨਾਲ ਸਾਹਿਬ ਦੇ ਜਾਲੀਆਂ।

ਨਾਉ ਹੁਸੈਨ ਤੇ ਜਾਤ ਜੁਲਾਹਾ,
ਗਾਲੀਆਂ ਦੇਂਦੀਆਂ ਤਾਣੀਆਂ ਵਾਲੀਆਂ।

ਪਠਾਂਤਰ (17)ਇਕ ਦਿਨ ਤੈਨੂੰ ਸੁਪਨਾ ਭੀ ਹੋਸਨ,
ਗਲੀਆਂ ਬਾਬਲ ਵਾਲੀਆਂ।
ਉਡਿ ਗਏ ਭੌਰ ਫੁੱਲਾਂ ਦੇ ਕੋਲੋਂ,
ਸਣ ਪੱਤਰਾਂ ਸਣ ਡਾਲੀਆਂ
ਜੰਗਲ ਢੂੰਡਿਆ ਮੈਂ ਬੇਲਾ ਢੂੰਡਿਆ,
ਬੂਟਾ ਬੂਟਾ ਕਰ ਡਾਲੀਆਂ।
ਕੱਤਣ ਬੈਠੀਆਂ ਵਤਿ ਵਤਿ ਗਈਆਂ,
ਜਿਉਂ ਜਿਉਂ ਖ਼ਸਮ ਸਮਾਲੀਆਂ।

17