ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/26

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਢੰਡ ਪੁਰਾਣੀ ਕੁੱਤਿਆਂ ਲੱਕੀ,
ਅਸੀਂ ਸਰਵਰ ਮਾਹਿ ਧੋਤਿਆਸੇ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਅਸੀਂ ਟਪਣ ਟਪ ਨਿਕਲਿਆਸੇ।

(30)ਸੱਜਣਾ ਬੋਲਣ ਦੀ ਜਾਇ ਨਾਹੀਂ,
ਅੰਦਰ ਬਾਹਰ ਇੱਕਾ ਸਾਈਂ,
ਕਿਸਨੂੰ ਆਖ ਸੁਣਾਈ।
ਇੱਕੋ ਦਿਲਬਰ ਸਭ ਘਟਿ ਰਵਿਆ,
ਦੁਜਾ ਨਹੀਂ ਕਦਾਈਂ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਸਤਿਗੁਰੂ ਤੋਂ ਬਲਿ ਜਾਈਂ।

(31)ਸਦਕੇ ਮੈਂ ਞੰਞਾ ਉਨ੍ਹਾਂ ਰਾਹਾਂ ਤੋਂ,
ਜਿਨਿ ਰਾਹੀਂ ਸੋ ਸ਼ਹੁ ਆਇਆ ਹੀ।

ਪੱਛੀ ਸਟ ਘੱਤਾਂ ਭਰੜਾਂਦੀ,
ਕੱਤਣਿ ਤੋਂ ਚਿਤਿ ਚਾਇਆ ਹੀ।

ਦਿਲ ਚਿਣਗ ਉੱਠੀ ਹੀਰੇ ਦੀ,
ਰਾਂਝਣ ਤਖਤ ਹਜ਼ਾਰਿਓਂ ਧਾਇਆ ਹੈ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਮਉਲੇ ਦੋਸਤ ਮਿਲਾਇਆ ਹੈ।

(32)ਸਭ ਸਖੀਆਂ ਗੁਣਵੰਤੀਆਂ,
ਵੇ ਮੈਂ ਅਵਗੁਣਿਆਰੀ।

ਭੈ ਸਾਹਿਬ ਦੇ ਪਰਬਤ ਡਰਦੇ,
ਵੇ ਮੈਂ ਕਉਣ ਵਿਚਾਰੀ।

24