ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/28

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(35)


ਸਾਈਂ ਸਾਈਂ ਕਰੇਂਦਿਆਂ ਮਾਂ ਪਿਓ ਹੁੜੇਂਦਿਆਂ,
ਕੋਈ ਨੇਹੁੜਾ ਲਾਇਓ।
ਵਲ ਘਰਿ ਵੰਞਣ ਕੇਹਾ ਵੇ ਮਾਹੀਆ।

ਹੀਰੇ ਨੂੰ ਇਸ਼ਕ ਚਿਰੋਕਾ ਆਹਾ ਜਾਂ ਆਈ ਦੁਂਧਿ ਵਾਤੀ।
ਵਿਚਿ ਪੰਘੂੜੇ ਦੇ ਪਈ ਤੜੱਫੇ, ਵੇਦਨ ਰਤੀ ਨਾ ਜਾਤੀ।
ਬਿਰਹੁ ਕਸਾਈ ਤਨ ਅੰਤਰਿ ਵੜਿਆ, ਘਿੰਨ ਕੁਹਾਵੀ ਕਾਤੀ।
ਸੈਆਂ ਵਰ੍ਹਿਆਂ ਦੀ ਜਹਿਮਤ ਜਾਵੈ,
ਜੇ ਰਾਂਝਣ ਪਾਵੈ ਝਾਤੀ।

ਛਿਲਤ ਪੁੜੀ ਤਨ ਰਾਂਝਣ ਵਾਲੀ, ਮਹਰਮ ਹੋਇ ਸੋਈ ਪੁਟੇ।
ਲਖ ਲਖ ਸੂਈਆਂ ਤੇ ਲੱਖ ਨਰੇਰਨੁ, ਲੱਖ ਜੰਬੂਰਾਂ ਦੇ ਤੁੱਟੇ।
ਲਖ ਲਖ ਮੁੱਲਾਂ ਤੇ ਲਖ ਲਖ ਕਾਜ਼ੀ ਲਖਿ ਇਲਮ ਪੜਿ ਪੜਿ ਹੁੱਟੇ।
ਜੇ ਟੁਕ ਰਾਂਝਣ ਦਰਸ ਦਿਖਾਵੇ,
ਤਾਂ ਹੀਰ ਅਜ਼ਾਬੋ ਛੁਟੇ।

ਸ਼ਾਹ ਹੁਸੈਨ ਫ਼ਕੀਰ ਸੁਣਾਵੈ,
ਰਾਂਝੇ ਬਾਝੋਂ ਬਿਰਹੁੰ ਸਤਾਵੈ,
ਜੇ ਮਿਲਸਾਂ ਤਾਂ ਸਾਂਤ ਆਵੇ।

(36)


ਸਾਈਂ ਜਿਨਾਂਦੜੇ ਵੱਲ ਤਿਨਾਂ ਨੂੰ
ਗਮ ਕੈਂਦਾ ਵੇ ਲੋਕਾ।
ਸੋਈ ਭਲੀਆਂ ਜੋ ਰਬੁ ਵੱਲ ਆਈਆਂ
ਜਿਨ੍ਹਾਂ ਨੂੰ ਇਸ਼ਕ ਚਿਰੋਕਾ ਵੇ ਲੋਕਾ।

ਇਸ਼ਕੇ ਦੇ ਸਿਰ ਖਾਰੀ ਚਾਈਆ,
ਦਰ ਦਰ ਦੇਨੀਆਂ ਹੋਕਾ, ਵੇ ਲੋਕਾ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਲਧਾ ਹੀ ਪ੍ਰੇਮ ਝਰੋਖਾ, ਵੇ ਲੋਕਾ।

26