ਸਮੱਗਰੀ 'ਤੇ ਜਾਓ

ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਲੂ ਧੁਰ ਕਸ਼ਮੀਰ ਦਾ,
ਕੋਈ ਆਇਆ ਬਰਫਾਂ ਚੀਰ ਦਾ,
ਜਾਣਾ ਕਰ ਕੇ ਰਾਹਿ।

ਸਾਲੂ ਧੁਰ ਗੁਜਰਾਤ ਦਾ,
ਕੋਈ ਮੈਂ ਭਉ ਪਹਿਲੀ ਰਾਤ ਦਾ,
ਕਿਤ ਢੰਗ ਬਿਹਾਇ।

ਸਾਲੂ ਧੁਰ ਮੁਲਤਾਨ ਦਾ,
ਕੋਈ ਰੱਬ ਦਿਲਾਂ ਦੀਆਂ ਜਾਣਦਾ,
ਸੁਤੀ ਸਹੂ ਗਲ ਲਾਇ।

ਸਾਲੂ ਮੇਰਾ ਆਲ ਦਾ,
ਕੋਈ ਮਹਿਰਮ ਨਹੀਂ ਹਾਲ ਦਾ,
ਕਿਸ ਪੈ ਆਖਾਂ ਜਾਇ।

ਸਾਲੂ ਭੋਛਣ ਜੋੜਿਆ,
ਕੋਈ ਥੀਸੀ ਰੱਬ ਦਾ ਲੋੜਿਆ,
ਹੋਰ ਨਾ ਕੀਤਾ ਜਾਇ।

ਸਭੇ ਸਾਲੂ ਵਾਲੀਆਂ,
ਕੋਈ ਇਕ ਬਿਰਖ ਦੀਆਂ ਡਾਲੀਆਂ,
ਤੇਰੇ ਤੁਲ ਨਾ ਕਾਇ।

ਸਾਲੂ ਦਾ ਰੰਗ ਜਾਣਦਾ,
ਕੋਈ ਫੇਰ ਨ ਇਸ ਜਗ ਆਵਣਾ,
ਚੱਲੇ ਘੁਮ ਘੁਮਾਇ।

ਸਾਲੂ ਮੇਰਾ ਉਣੀਦਾ,
ਕੋਈ ਸ਼ਾਮ ਬਿੰਦ੍ਰਾਬਨ ਸੁਣੀਂਦਾ,
ਜਾਣਾ ਬਿਖੇੜੇ ਰਾਹਿ।,

ਕਹੈ ਹੁਸੈਨ ਗਦਾਈਆ,
ਕੋਈ ਰਾਤ ਜੰਗਲ ਵਿੱਚ ਆਈਆਂ,
ਰਬ ਡਾਢਾ ਬੇ ਪਰਵਾਹਿ।

30