ਇਹ ਸਫ਼ਾ ਪ੍ਰਮਾਣਿਤ ਹੈ
ਪੱਛੀ ਪੂਣੀ ਸਭ ਲੁਟਾਈ,
ਸ਼ਹੁ ਨੂੰ ਮਿਲਿਆ ਲੋੜੇਂ ਹੁਣ ਜਿੰਦੇ ਨੀ।
(46)
ਮਤੀਂ ਦੇਨੀ ਹਾਂ ਬਾਲਿ ਇਆਣੇ ਨੂੰ।
ਪੰਜਾਂ ਨਦੀਆਂ ਦੇ ਮੁੰਹੁ ਆਇਓਂ
ਕੇਹਾ ਦੋਸ ਮੁਹਾਣੇ ਨੂੰ।
ਦਾਰੂ ਲਾਇਆ ਲਗਦਾ ਨਾਹੀ,
ਪੁਛਨੀ ਹਾਂ ਵੈਦ ਸਿਆਣੇ ਨੂੰ।
ਸਿਆਹੀ ਗਈ ਸੁਫੈਦੀ ਆਇਆ
ਕੀ ਹੋਂਦਾ ਵਖਤਿ ਵਿਹਾਣੇ ਨੂੰ।
ਕਹੈ ਹੁਸੈਨ ਫ਼ਕੀਰ ਸਾਂਈਂ ਦਾ
ਕੀ ਝੁਰਨਾ ਹੈ ਰਬ ਦੇ ਭਾਣੇ ਨੂੰ॥
ਪਾਠਾਂਤਰ (46)
ਹਉਂ ਮੱਤੀ ਦੇਂਦੀ ਹਾਂ ਬਾਲ ਇਆਣੇ ਨੂੰ
ਦਾਰੂ ਲਾਇਆ ਲੱਗਦਾ ਨਾਹੀਂ,
ਪੁੱਛ ਪੁੱਛ ਰਹੀ ਸਿਆਣੇ ਨੂੰ।
ਸਿਆਹੀ ਗਈ ਸਪੇਦੀ ਆਈ,
ਰੋਨੀ ਹਾਂ ਵਖਤ ਵਿਹਾਣੇ ਨੂੰ।
ਪੰਜ-ਨਦੀਆਂ ਦੇ ਮੂੰਹ ਆਈ,
ਕੇਹਾ ਦੋਸ ਮੁਹਾਣੇ ਨੂੰ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਕੀ ਕਰੀਏ ਰੱਬ ਦੇ ਭਾਣੇ ਨੂੰ।
(47)
ਹਸਣ ਖੇਡਣੁ ਭਾਇ ਅਸਾਡੇ,
ਦਿੱਤਾ ਜੀ ਰੱਬ ਆਪਿ ਅਸਾਨੋਂ।
32