ਸਮੱਗਰੀ 'ਤੇ ਜਾਓ

ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/37

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਇਨ੍ਹੀਂ ਰਾਹੀਂ ਜਾਂਦੇ ਡਿਠੜੇ,
ਮੀਰ ਮਲਕੁ ਸੁਲਤਾਨਾ।

ਆਪੇ ਮਾਰੇ ਤੇ ਆਪ ਜੀਵਾਲੇ,
ਅਜ਼ਰਾਈਲ ਬਹਾਨਾ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਬਿਨ ਮਸਲਤਿ ਉਠ ਜਾਣਾਂ।

(51)



ਕਦੀ ਸਮਝ ਮੀਆਂ ਮਰਿ ਜਾਣਾ ਹੀ।
ਕੂੜੀ ਸੇਜ ਸਵੇਂ ਦਿਨ ਰਾਤੀਂ,
ਕੂੜਾ ਤੂਲ ਵਿਹਾਣਾ ਹੀ।

ਹੱਡਾਂ ਦਾ ਕਲਬੂਤ ਬਣਾਇਆ,
ਵਿੱਚ ਰਖਿਆ ਭੌਰ ਰਬਾਣਾ ਹੀ।

ਚਾਰ ਦਿਹਾੜੇ ਗੋਇਲ ਵਾਸਾ,
ਲਦ ਚਲਿਓ ਲਬਾਣਾ ਹੀ।

ਕਹੈ ਹੁਸੈਨ ਫ਼ਕੀਰ ਮਉਲੇ ਦਾ,
ਸਾਈਂ ਦਾ ਰਾਹਿ ਨਿਮਾਣਾ ਹੀ।

(52)



ਕਾਈ ਬਾਤ ਚੱਲਣ ਦੀ ਤੂੰ ਕਰ ਵੋਏ,
ਇਤੈ ਰਹਿਣਾ ਨਾਹੀਂ।
ਸਾਢੇ ਤ੍ਰੈ ਹੱਥ ਮਿਲਖ ਬੰਦੇ ਦੀ,
ਗੋਰ ਨਿਮਾਣੀ ਘਰ ਵੋਏ।
ਉਚੇ ਮੰਦਰ ਸੁਨਹਿਰੀ ਛੱਜੇ,
ਵਿੱਚ ਰਖਾਇਆ ਦਰ ਵੋਏ।
ਜਿਸ ਮਾਇਆ ਦਾ ਮਾਣ ਕਰੇਂਦਾ,
ਸੋ ਦੂਤਾਂ ਦਾ ਘਰ ਵੋਏ।

35