ਇਹ ਸਫ਼ਾ ਪ੍ਰਮਾਣਿਤ ਹੈ
ਲਿਖਿ ਲਿਖ ਪੜ੍ਹਨਾ ਮੂਲ ਨਾ ਗੁੜ੍ਹਨਾ,
ਭੈ ਸਾਈਂ ਦਾ ਕਰ ਵੋਏ।
ਜਾਂ ਆਈ ਆਗਿਆ ਪ੍ਰਭੂ ਬੁਲਾਇਆ,
ਹੋਇ ਨਿਮਾਣਾ ਤੂੰ ਚੱਲ ਵੋਏ।
ਆਗੈ ਸਾਹਿਬ ਲੇਖਾ ਮਾਂਗੇ,
ਤਾਂ ਤੂੰ ਭੀ ਕੁਛ ਕਰ ਵੋਏ।
ਕਹੈ ਹੁਸੈਨ ਫ਼ਕੀਰ ਰਬਾਣਾ,
ਦੁਨੀਆਂ ਛੋਡ ਜ਼ਰੂਰਤ ਜਾਣਾ,
ਮਰਨ ਤੋਂ ਅੱਗੇ ਮਰ ਵੇ।
(53)
ਕਿਉਂ ਗੁਮਾਨ ਜਿੰਦੂ ਨੀ,
ਆਖਰ ਮਾਟੀ ਸਿਉਂ ਰਲ ਜਾਣਾ,
ਮਾਟੀ ਸਿਉਂ ਰਲਿ ਜਾਣਾ ਹੈ ਤਾਂ,
ਸਰਪਰ ਦੁਨੀਆਂ ਜਾਣਾਂ।
ਮੀਰ ਮਲਕੁ ਪਾਤਿਸ਼ਾਹੁ ਸ਼ਹਿਜ਼ਾਦੇ,
ਚੋਅ-ਚੰਦਨ ਲਾਂਦੇ।
ਖੁਸ਼ੀਆਂ ਵਿੱਚ ਰਹਿਣ ਮਤਵਾਲੇ,
ਨੰਗੀਂ ਪੈਰੀਂ ਜਾਂਦੇ।
ਲਉਬਾਲੀ ਦਰਗਾਹ ਸਾਹਿਬ ਦੀ
ਕਹੀ ਨਾ ਚਲਦਾ ਮਾਣਾ,
ਆਪੋ ਆਪਿ ਜਬਾਬ ਪੁਛੀਸੀ,
ਕਹੈ ਹੁਸੈਨ ਫ਼ਕੀਰ ਨਿਮਾਣਾ
(54)
ਕਿਆ ਕਰਸੀ ਬਾਬ ਨਿਮਾਣੀ ਦੇ।
ਨਾ ਅਸਾਂ ਕੱਤਿਆ ਨਾ ਅਸਾਂ ਤੁੰਬਿਆ,
ਕੇਹਾ ਬਖਰਾ ਤਾਣੀ ਦੇ।
ਜੰਮਦਿਆਂ ਤਿਲ ਰੋਵਣ ਲੱਗੇ,
ਯਾਦ ਪਇਓ ਨੇ ਦਿਨ ਘਾਣੀ ਦੇ।
36