ਇਹ ਸਫ਼ਾ ਪ੍ਰਮਾਣਿਤ ਹੈ
ਗੋਰ ਨਿਮਾਣੀ ਵਿੱਚ ਪਉਂਦੀਆਂ ਕਹੀਆਂ,
ਹੂੰ-ਹਵਾਈ ਤੇਰੀਆਂ ਏਥੇ ਰਹੀਆਂ,
ਵਾਸ ਆਇਆ ਵਿੱਚ ਵਾਣੀ ਦੇ।
ਕਹੈ ਹੁਸੈਨ ਫ਼ਕੀਰ ਮਉਲੇ ਦਾ,
ਆਖੇ ਸੁਖਨ-ਹੱਕਾਨੀ ਦੇ।
(55)
ਕਿਆ ਕੀਤੋ ਏਥੇ ਆਇ ਕੇ,
ਕਿਆ ਕਰਸੇਂ ਉੱਥੇ ਜਾਇ ਕੇ।
ਨਾ ਤੈਂ ਤੂੰਬਣ ਤੂੰਬਿਆ,
ਨਾ ਤੈਂ ਪਿੰਙਣ ਪਿੰਜਿਆ,
ਨਾ ਲੀਤੋ ਸੂਤ ਕਤਾਇ ਕੇ।
ਨਾ ਤੈਂ ਚਰਖਾ ਫੇਰਿਆ,
ਨਾ ਤੈਂ ਸੂਤ ਅਟੇਰਿਆ,
ਨਾ ਤੂੰ ਵੇਲ ਪਿੰਜਾਇਆ,
ਨਾ ਤੈਂ ਪੱਛੀ ਪਾਇਆ,
ਨਾ ਲੀਤੋ ਦਾਜ ਰੰਗਾਇ ਕੇ।
ਸ਼ਾਹ ਹੁਸੈਨ ਮੈਂ ਦਾਜ ਵਿਹੂਣੀਆਂ,
ਅਮਲਾ ਬਾਝਹੁ ਗੱਲਾਂ ਕੂੜੀਆਂ,
ਨਾ ਲੀਤੋ ਸ਼ਹੁ ਰੀਝਾਇ ਕੇ।
(56)
ਕਿਤੁ ਗੁਣ ਲੱਗੇਂਗੀ ਸ਼ਹੁ ਨੂੰ ਪਿਆਰੀ।
ਅੰਦਰ ਤੇਰੇ ਕੂੜਾ ਵਤਿ ਗਇਓਹੀ,
ਮੂਲ ਨਾ ਦਿਤੀਓ ਬਹਾਰੀ।
ਕੱਤਣੁ ਸਿੱਖ ਨੀ ਵਲੱਲੀਏ ਕੁੜੀਏ,
ਚੜ੍ਹਿਆ ਲੋੜੇ ਖਾਰੀ।
37