ਇਹ ਸਫ਼ਾ ਪ੍ਰਮਾਣਿਤ ਹੈ
ਅੱਖੀਂ ਦਿਸਦੇ ਨਾਹੀਂ।
ਛੋਡਿ ਤਕੱਬਰੀ ਪਕੜਿ ਹਲੀਮੀ,
ਕੋਈ ਕਹੀ ਦਾ ਨਾਹੀਂ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਹਰਿ ਦਮ ਸਾਈਂ ਸਾਈਂ।
(65)
ਘੋਲੀ ਵੰਞਾ ਸਾਈਂ ਤੈਥੋਂ,
ਹਾਲੁ ਅਸਾਡੇ ਦੇ ਮਹਿਰਮ ਸੱਜਣਾ।
ਕਦੀ ਤਾਂ ਦਰਸ ਦਿਖਾਲਿ ਪਿਆਰਿਆਂ,
ਸਦਾ ਸੁਹਾਗ ਪੜਦੇ ਕੱਜਣਾ।
ਏਹੋ ਮੰਗਿ ਲੀਤੀ ਤਉ ਕੋਲੋਂ,
ਪਲਿ ਪਲਿ ਬਢੇਂ ਤੁਸਾਂ ਵਲਿ ਲੱਗਣਾ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਹਰਦਮ ਨਾਮ ਤੁਸਾਡੇ ਰੱਜਣਾ।
(67)
ਘੁੰਮ ਚਰਖੜਿਆ ਵੇ,
ਤੇਰੀ ਕੱਤਣ ਵਾਲੀ ਜੀਵੇ,
ਨਲੀਆਂ ਵੱਟਣਿ ਵਾਲੀ ਜੀਵੇ।
ਬੁੱਢਾ ਹੋਇਓਂ ਸ਼ਾਹ ਹੁਸੈਨਾ,
ਦੰਦੀਂ ਝੇਰਾਂ ਪਈਆਂ।
ਉਠਿ ਸਵੇਰੇ ਢੂੰਡਣਿ ਲੱਗੋਂ,
ਸੰਝਿ ਦੀਆਂ ਜੋ ਗਈਆਂ।
ਹਰ ਦਮ ਨਾਮੁ ਸਮਾਲ ਸਾਈਂ ਦਾ,
ਤਾਂ ਤੂੰ ਇਸਥਿਰ ਥੀਵੇਂ।
42